ਪੱਛਮੀ ਬੰਗਾਲ, 10 ਅਗਸਤ | ਭਾਰਤ ਦੀ ਆਜ਼ਾਦੀ ਤੋਂ ਬਾਅਦ, ਬੰਗਲਾਦੇਸ਼ ਦੇ ਸਮਾਜਿਕ-ਰਾਜਨੀਤਿਕ ਹਾਲਾਤ ਅਕਸਰ ਸਰਹੱਦ ਦੇ ਦੂਜੇ ਪਾਸੇ ਹਲਚਲ ਪੈਦਾ ਕਰਦੇ ਹਨ, ਜਿਸ ਦਾ ਗੁਆਂਢੀ ਰਾਜ ਪੱਛਮੀ ਬੰਗਾਲ ‘ਤੇ ਵੱਡਾ ਅਸਰ ਪੈਂਦਾ ਹੈ। ਵੰਡ ਨੇ ਬੰਗਲਾਦੇਸ਼ ਤੋਂ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ, ਜਿਨ੍ਹਾਂ ਨੇ ਪੱਛਮੀ ਬੰਗਾਲ, ਤ੍ਰਿਪੁਰਾ, ਅਸਾਮ ਅਤੇ ਮੇਘਾਲਯਾ ਜਿਹੇ ਭਾਰਤੀ ਰਾਜਾਂ ਵਿੱਚ ਸ਼ਰਨ ਲਈ। ਕਈ ਲੋਕ ਆਪਣੀ ਜ਼ਿੰਦਗੀ ਮੁੜ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਉਮੀਦ ਨਾਲ ਆਏ ਪਰ ਉਨ੍ਹਾਂ ਨੂੰ ਹਮੇਸ਼ਾ ਲਈ “ਸ਼ਰਨਾਰਥੀ” ਦਾ ਟੈਗ ਮਿਲ ਗਿਆ। ਕਈ ਦਹਾਕਿਆਂ ਬਾਅਦ, ਜਦੋਂ ਹੁਣ ਬੰਗਲਾਦੇਸ਼ ਵਿੱਚ ਨਵੀਂ ਉਥਲ-ਪੁਥਲ ਹੋ ਰਹੀ ਹੈ ਜਿਸ ਵਿਚਾਲੇ ਘੱਟ ਗਿਣਤੀ ਭਾਈਚਾਰਿਆਂ ਨੂੰ ਅਸੁਰੱਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੰਗਾਲੀ ਹਿੰਦੂ ਆਪਣੀਆਂ ਚਿੰਤਾਵਾਂ ਪ੍ਰਗਟ ਕਰ ਰਹੇ ਹਨ, ਅਤੇ ਗੁਆਂਢੀ ਮੁਲਕ ‘ਚ ਘੱਟ ਗਿਣਤੀਆਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਮੰਗ ਕਰ ਰਹੇ ਹਨ।
ਦਿਲ ਦਹਿਲਾਉਣ ਵਾਲੀਆਂ ਯਾਦਾਂ – ਮੀਡੀਆ ਅਦਾਰਿਾਆਂ ਨੇ ਕਈ ਬੰਗਾਲੀ ਹਿੰਦੂਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅਤਿਆਚਾਰਾਂ ਦਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਦੀਆਂ ਕਹਾਣੀਆਂ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਵਲੋਂ ਝੱਲੀਆਂ ਮੁਸ਼ਕਲਾਂ ਦੀ ਇੱਕ ਭਿਆਨਕ ਤਸਵੀਰ ਪੇਸ਼ ਕਰਦੀਆਂ ਹਨ।
ਸੁਸ਼ੀਲ ਗੰਗੋਪਾਧਿਆਏ 1971 ਵਿੱਚ ਭਾਰਤ ਆ ਗਏ ਸਨ। ਉਨ੍ਹਾਂ ਬੰਗਲਾਦੇਸ਼ ਦੇ ਨੋਆਖਾਲੀ ਜ਼ਿਲ੍ਹੇ ਵਿੱਚ ਆਪਣੀ ਚੰਗੀ ਜ਼ਿੰਦਗੀ ਦੀ ਯਾਦ ਸਾਂਝਾ ਕੀਤੀ। ਉਹ ਕਹਿੰਦੇ ਹਨ, “ਸਾਡੇ ਕੋਲ ਵੱਡਾ ਪਰਿਵਾਰ ਸੀ ਅਤੇ ਬਹੁਤ ਸਾਰੀ ਜ਼ਮੀਨ ਸੀ ਪਰ ਮੁਕਤੀ ਯੁੱਧ ਦੌਰਾਨ ਪਾਕਿਸਤਾਨੀ ਫੌਜ ਅਤੇ ਰਜ਼ਾਕਾਰਾਂ ਨੇ ਸਾਡੇ ਉੱਤੇ ਹਮਲਾ ਕੀਤਾ। ਘਰ ਸਾੜੇ ਗਏ ਅਤੇ ਕਈ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ।” ਮੁੜ ਵਸਣ ਲਈ ਉਹ ਬੰਗਲਾਦੇਸ਼ ਗਏ ਪਰ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਲੈਣੀ ਪਈ।
ਮੌਜੂਦਾ ਸਥਿਤੀ ‘ਤੇ ਵਿਚਾਰ ਕਰਦੇ ਹੋਏ, ਸੁਸ਼ੀਲ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ, “ਬੰਗਲਾਦੇਸ਼ ਵਿੱਚ ਹਾਲੀਆ ਘਟਨਾਵਾਂ ਨੂੰ ਦੇਖਣਾ ਦਿਲ ਤੋੜ ਦੇਣ ਵਾਲਾ ਹੈ। ਮੈਂ ਇੱਕ ਗਰਭਵਤੀ ਔਰਤ ਨੂੰ ਪੇਟ ਵਿੱਚ ਲੱਤ ਮਾਰਦੇ ਹੋਏ ਦੇਖਿਆ; ਐਸੀ ਹਿੰਸਾ ਸੋਚੀ ਨਹੀਂ ਜਾ ਸਕਦੀ। ਇੱਕ ਭਾਰਤੀ ਹੋਣ ਦੇ ਨਾਤੇ, ਮੈਂ ਆਪਣੇ ਮੂਲ ਭਰਾਵਾਂ ਦੇ ਬਚਾਅ ਦੀ ਮੰਗ ਕਰਦਾ ਹਾਂ। ਜੇ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਅਜਿਹਾ ਹੀ ਸਲੂਕ ਹੁੰਦਾ ਰਿਹਾ ਤਾਂ ਸਾਨੂੰ ਬੰਗਲਾਦੇਸ਼ ਵਿੱਚ ‘ਕਵਿਟ ਇੰਡੀਆ’ ਅੰਦੋਲਨ ਬਾਰੇ ਸੋਚਣਾ ਪਵੇਗਾ।”
ਉਨ੍ਹਾਂ ਦੀ 1971 ਦੀਆਂ ਯਾਦਾਂ ਅਜੇ ਵੀ ਸਾਫ ਹਨ। ਦੱਸਦੇ ਹਨ- “ਮੈਂ ਸਿਰਫ 10 ਜਾਂ 12 ਸਾਲ ਦਾ ਸੀ। ਰਜ਼ਾਕਾਰਾਂ ਨੇ ਸਾਡੇ ਨਾਲ ਬੇਰਹਿਮੀ ਕੀਤੀ, ਮਰਦਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਵਿੱਚ ਸੁੱਟ ਦਿਤਾ। ਸਾਡੀਆਂ ਮਾਵਾਂ ਦੀਆਂ ਇੱਜ਼ਤਾਂ ਨੂੰ ਉਛਾਲਿਆ ਗਿਆ। ਕਈ ਔਰਤਾਂ ਨੂੰ ਪਾਕਿਸਤਾਨੀ ਫੌਜ ਦੁਆਰਾ ਗਰਭਵਤੀ ਕਰ ਦਿੱਤਾ ਗਿਆ। ਇਹ ਸਾਰੀਆਂ ਸੱਟਾਂ ਅਜੇ ਵੀ ਸਾਡੇ ਵਿੱਚ ਜ਼ਿਉਂਦੀਆਂ ਹਨ।”
<iframe width=”756″ height=”391″ src=”https://www.youtube.com/embed/G-kYDFFMxKw” title=”Bangladesh's Haunting Memories and Desperate Pleas: Hindu Refugees Recount 1971 Horror in Bangladesh” frameborder=”0″ allow=”accelerometer; autoplay; clipboard-write; encrypted-media; gyroscope; picture-in-picture; web
-share” referrerpolicy=”strict-origin-when-cross-origin” allowfullscreen></iframe>
ਇੱਕ ਹੋਰ ਘਟਨਾ
ਬੰਗਾਂ ਦੀ ਅਨੀਮਾ ਦਾਸ ਆਪਣੇ ਪਤੀ ਦੇ ਨਾਲ ਬੰਗਲਾਦੇਸ਼ ਤੋਂ ਭੱਜ ਕੇ ਭਾਰਤ ਆਈ ਸੀ। ਉਹ ਦੱਸਦੀ ਹੈ, “ਮੇਰਾ ਪੁੱਤਰ ਛੋਟਾ ਸੀ ਅਤੇ ਮੇਰੀ ਧੀ ਮੇਰੇ ਗਰਭ ਵਿੱਚ ਸੀ। ਦੇਸ਼ ਵਿੱਚ ਹਿੰਸਾ ਹੋ ਰਹੀ ਸੀ; ਘਰ ਸਾੜੇ ਗਏ। ਡਰ ਦੇ ਕਾਰਨ, ਮੇਰੇ ਸਹੁਰੇ ਨੇ ਸਾਨੂੰ ਭਾਰਤ ਭੇਜ ਦਿੱਤਾ।” “ਮੈਂ ਕਈ ਵਾਰ ਬੰਗਲਾਦੇਸ਼ ਦਾ ਦੌਰਾ ਕੀਤਾ ਹੈ, ਪਰ ਉੱਥੇ ਮੁੜ ਰਹਿਣ ਦਾ ਸੁਪਨਾ ਵੀ ਹੁਣ ਨਹੀਂ ਵੇਖ ਸਕਦੀ।।”
ਬਹੁਤ ਸਾਰੇ ਹੋਰ ਲੋਕ ਜਿਹੜੇ ਸਰਹੱਦ ਦੇ ਇਲਾਕਿਆਂ ਤੋਂ ਭੱਜ ਕੇ ਆਏ ਉਹ ਵੀ ਅਜਿਹੀਆਂ ਗੱਲਾਂ ਨੂੰ ਯਾਦ ਕਰਦੇ ਹਨ। ਬਹੁਤ ਸਾਰੇ ਪੁਰਖਾਂ ਦੇ ਘਰ ਅਤੇ ਯਾਦਾਂ ਛੱਡ ਕੇ ਆਏ। ਜਿੱਥੇ ਇੱਕ ਪਾਸੇ ਵਿਸਥਾਪਨ ਦਾ ਦਰਦ ਹੈ, ਉੱਥੇ ਹੀ ਭਾਰਤ ਵਿੱਚ ਸੁਰੱਖਿਆ ਮਿਲਣ ਦੇ ਲਈ ਧੰਨਵਾਦ ਵੀ ਹੈ। ਬੰਗਲਾਦੇਸ਼ ਦੇ ਹਿੰਦੂਆਂ ਲਈ ਉਨ੍ਹਾਂ ਦੀ ਇੱਕੋ ਸਲਾਹ ਹੈ: ਭਾਰਤ ਵਿੱਚ ਸ਼ਰਨ ਲਵੋ। ਹਾਰਾਧਨ ਬਿਸ਼ਵਾਸ ਦੇ ਪਿਤਾ ਬੰਗਲਾਦੇਸ਼ ਤੋਂ ਆਏ ਸਨ, ਕਹਿੰਦੇ ਹਨ ਕਿ ਹਿੰਦੂ ਭਾਈਚਾਰੇ ਨੂੰ ਹਮੇਸ਼ਾਂ ਖ਼ਤਰੇ ਵਿੱਚ ਰੱਖਿਆ ਹੈ। “ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਇਤਿਹਾਸਕ ਤੌਰ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਆਜ਼ਾਦੀ ਤੋਂ ਲੈ ਕੇ ਮੁਕਤੀ ਯੁੱਧ ਅਤੇ ਉਸ ਤੋਂ ਬਾਅਦ ਵੀ। ਫਿਰ ਵੀ, ਕਈ ਲੋਕ ਉੱਥੇ ਰਹੇ, ਸਿਰਫ ਮੁੜ-ਮੁੜ ਖਤਰੇ ਦਾ ਸਾਹਮਣਾ ਕਰਨ ਲਈ।”
ਮਦਦ ਦੀ ਅਪੀਲ – ਰਸ਼ਮੋਯ ਬਿਸ਼ਵਾਸ, ਜੋ ਨਿਊਟਾਊਨ ਦੇ ਨੇੜੇ ਰਹਿੰਦੇ ਹਨ, 1971 ਤੋਂ ਬਾਅਦ ਦੇ ਦਰਦ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, “ਹਿੰਦੂ ਹੋਣਾ ਇੱਕ ਜੁਰਮ ਸੀ। ਆਜ਼ਾਦੀ ਤੋਂ ਬਾਅਦ ਵੀ ਕੋਈ ਰਾਹਤ ਨਹੀਂ ਸੀ। ਪਾਕਿਸਤਾਨੀ ਫੌਜ ਅਤੇ ਦੂਜਿਆਂ ਨੇ ਸਾਡੇ ਘਰਾਂ ਨੂੰ ਨਿਸ਼ਾਨਾ ਬਣਾਇਆ।”
ਉਹ ਕਹਿੰਦੇ ਹਨ, “ਮੇਰੇ ਪਰਿਵਾਰ ਨੇ ਕਈ ਰਾਤਾਂ ਲੁੱਕ ਕੇ ਗੁਜ਼ਾਰੀਆਂ, ਅਕਸਰ ਬਿਨਾਂ ਰੋਟੀ-ਪਾਣੀ ਦੇ, ਜਦਕਿ ਅਸੀਂ ਹੁਣ ਭਾਰਤ ਵਿੱਚ ਅਮਨ ਨਾਲ ਰਹਿ ਰਹੇ ਹਾਂ, ਸਾਡੇ ਬਹੁਤ ਸਾਰੇ ਰਿਸ਼ਤੇਦਾਰ ਅਜੇ ਵੀ ਬੰਗਲਾਦੇਸ਼ ਵਿੱਚ ਹਨ। ਅਸੀਂ ਭਾਰਤੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਦਖਲ ਦੇਣ, ਇਹ ਯਕੀਨੀ ਬਣਾਉਣ ਲਈ ਕਿ ਉੱਥੇ ਦੇ ਹਿੰਦੂ ਬਿਨਾਂ ਕਿਸੇ ਡਰ ਦੇ ਜੀ ਸਕਣ।”