ਬੰਗਾ ਰੋਡ ਸਿਰਫ ਸਹੁੰ ਚੁੱਕ ਸਮਾਗਮ ‘ਚ ਜਾਣ ਲਈ ਵਰਤੀ ਜਾਵੇਗੀ, ਜਲੰਧਰ-ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਲਈ ਸਿਰਫ ਫਗਵਾੜਾ ਤੋਂ ਲੁਧਿਆਣਾ ਦਾ ਰਾਹ ਚੱਲੇਗਾ

0
7518

ਜਲੰਧਰ/ਨਵਾਂਸ਼ਹਿਰ/ਬੰਗਾ/ਲੁਧਿਆਣਾ/ਫਗਵਾੜਾ/ਅੰਮ੍ਰਿਤਸਰ | ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਲੋਕਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਪੁਲਿਸ ਨੇ ਚੰਡੀਗੜ੍ਹ ਵੱਲ ਜਾਣ ਵਾਲੀ ਆਵਾਜਾਈ ਨੂੰ ਲੁਧਿਆਣਾ ਵੱਲ ਮੋੜ ਦਿੱਤਾ ਹੈ।

ਅੰਮ੍ਰਿਤਸਰ ਅਤੇ ਜਲੰਧਰ ਤੋਂ ਚੰਡੀਗੜ੍ਹ ਵੱਲ ਆਉਣ ਵਾਲੀ ਗੈਰ-ਰੈਲੀ ਟਰੈਫਿਕ ਨੂੰ ਫਗਵਾੜਾ-ਫਿਲੌਰ ਰਾਹੀਂ ਲੁਧਿਆਣਾ ਵੱਲ ਮੋੜ ਦਿੱਤਾ ਜਾਵੇਗਾ।

ਬੁੱਧਵਾਰ 16 ਮਾਰਚ ਨੂੰ ਜੇਕਰ ਕਿਸੇ ਨੇ ਅੰਮ੍ਰਿਤਸਰ ਜਾਂ ਜਲੰਧਰ ਤੋਂ ਚੰਡੀਗੜ੍ਹ ਜਾਣਾ ਹੋਇਆ ਤਾਂ ਉਹ ਬੰਗਾ ਰਾਹੀਂ ਨਹੀਂ ਜਾ ਸਕੇਗਾ। ਉਸ ਨੂੰ ਫਗਵਾੜਾ ਰਾਹੀਂ ਲੁਧਿਆਣਾ ਹੁੰਦੇ ਹੋਏ ਚੰਡੀਗੜ੍ਹ ਜਾਣਾ ਪਵੇਗਾ।