ਨਵੀਂ ਦਿੱਲੀ, 16 ਸਤੰਬਰ | ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਦੇ ਬੁਰੇ ਹਾਲ ਨੂੰ ਦਰਸਾਉਂਦੇ ਹੋਏ ਅੱਜ ਉਸ ਦੇ ਦਰਵਾਜ਼ੇ ਦਾ ਪੈਨਲ ਉਸ ਸਮੇਂ ਤਿੰਨ ਯਾਤਰੀਆਂ ਦੇ ਉੱਪਰ ਡਿੱਗ ਗਿਆ ਜਦੋਂ ਇੱਕ ਮਹਿਲਾ ਯਾਤਰੀ ਨੇ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਦਾ ਦਰਵਾਜ਼ਾ ਖੋਲ੍ਹਿਆ।
ਨਵੀਂ ਦਿੱਲੀ ਸਟੇਸ਼ਨ ਤੋਂ ਅੰਮ੍ਰਿਤਸਰ ਵੱਲ ਰੇਲਗੱਡੀ ਦੇ ਸ਼ਨੀਵਾਰ ਨੂੰ ਰਵਾਨਾ ਹੋਣ ਤੋਂ ਬਾਅਦ ਕੋਚ ਨੰਬਰ ਸੀ 13 ਦੀ ਸੀਟ ਨੰਬਰ 21 ‘ਤੇ ਬੈਠੀ ਇਕ ਮਹਿਲਾ ਯਾਤਰੀ ਨੇ ਦਰਵਾਜ਼ਾ ਖੋਲ੍ਹਿਆ ਸੀ। ਜਿਵੇਂ ਹੀ ਮਹਿਲਾ ਯਾਤਰੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ‘ਤੇ ਲੱਗਾ ਸਟੀਲ ਅਤੇ ਹੋਰ ਭਾਰੀ ਸਾਮਾਨ ਵਾਲਾ ਪੈਨਲ ਉਸ ‘ਤੇ ਡਿੱਗ ਪਿਆ ਅਤੇ ਸੀਟ ਨੰਬਰ 2 ਅਤੇ 3 ‘ਤੇ ਬੈਠੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਆਮ ਵਾਂਗ ਰੇਲਵੇ ਅਧਿਕਾਰੀਆਂ ਨੇ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ।