ਹੁਸ਼ਿਆਰਪੁਰ | ਜ਼ਿਲ੍ਹੇ ਦੇ ਧਾਮੀ ਹਸਪਤਾਲ ਵਿਚ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ
ਵਿਚ ਡਿਲਵਰੀ ਦੌਰਾਨ ਬੱਚੇ ਦੀ ਮਾਂ ਦੇ ਪੇਟ ਵਿਚ ਹੀ ਮੌਤ ਹੋ ਗਈ। ਪਰਿਵਾਰਕਾਂ ਮੈਂਬਰਾਂ ਨੇ ਇਸ ਦਾ ਸਾਰਾ ਦੋਸ਼ ਹਸਪਤਾਲ ਸਿਰ ਲਾਇਆ ਹੈ।
ਜਾਣਕਾਰੀ ਦਿੰਦਿਆਂ ਪੀੜਤ ਨੀਤਿਨ ਮਹਿਰਾ ਨੇ ਦੱਸਿਆ ਕਿ ਉਹ ਪਠਾਨਕੋਟ ਦਾ ਰਹਿਣ ਵਾਲਾ ਹੈ ਤੇ ਹੁਸਿ਼ਆਰਪੁਰ ਵਿਚ ਇਰੀਗੇਸ਼ਨ ਵਿਭਾਗ ‘ਚ ਕੰਮ ਕਰਦਾ ਹੈ। ਘਰਵਾਲੀ ਦੇ ਗਰਭਵਤੀ ਹੋਣ ਤੋਂ ਹੀ ਉਸਦਾ ਸਾਰਾ ਇਲਾਜ ਧਾਮੀ ਹਸਪਤਾਲ ਵਿਚ ਹੀ ਚੱਲ ਰਿਹਾ ਸੀ।
28 ਜੂਨ ਨੂੰ ਡਿਲਵਰੀ ਲਈ ਘਰਵਾਲੀ ਨੂੰ ਧਾਮੀ ਹਸਪਤਾਲ ਦਾਖਲ ਕਰਵਾਇਆ। ਉਹਨਾਂ ਅੱਗੇ ਦੱਸਿਆ ਕਿ ਦਾਖਲ ਹੋਣ ਤੋਂ ਬਾਅਦ ਉਸ ਦੇ ਘਰਵਾਲੀ ਦੀ ਡਾਕਟਰਾਂ ਵਲੋਂ ਅਣਦੇਖੀ ਕੀਤੀ ਜਾ ਰਹੀ ਸੀ। ਇਸ ਅਣਦੇਖੀ ਬੱਚੇ ਦੀ ਮੌਤ ਦਾ ਕਾਰਨ ਬਣੀ ਹੈ।
ਦੂਜੇ ਪਾਸ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਐ ਕਿ ਉਨ੍ਹਾਂ ਵਲੋਂ ਮਰੀਜ਼ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਸੀ। ਜੋ ਵੀ ਪਰਿਵਾਰ ਸਾਡੇ ਉਪਰ ਇਲਜ਼ਾਮ ਲਾ ਰਿਹਾ ਹੈ। ਉਹ ਸਾਰੇ ਝੂਠੇ ਹਨ।