ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਲੁੱਟਣ ਵਾਲਾ ਬੱਬੀ ਠੱਗ ਤੇ ਉਸ ਦਾ ਪੁੱਤਰ ਦਿੱਲੀ ਤੋਂ ਕਾਬੂ

0
396

ਨਵੀਂ ਦਿੱਲੀ/ਜਲੰਧਰ। ਪੰਜਾਬ ਦੇ ਜਲੰਧਰ ‘ਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦੀ ਬਜਾਏ ਇਹ ਏਜੰਟ ਧੋਖਾਧੜੀ ਕਰਕੇ ਆਪਣੇ ਪੁੱਤਰ ਨਾਲ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦਿੱਲੀ ਏਅਰਪੋਰਟ ‘ਤੇ ਫੜਿਆ ਗਿਆ।

ਏਅਰਪੋਰਟ ‘ਤੇ ਫੜੇ ਗਏ ਏਜੰਟ ਬਾਰੇ ਦਿੱਲੀ ਪੁਲਿਸ ਨੇ ਜਲੰਧਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਦਰਅਸਲ ਫੜੇ ਗਏ ਠੱਗ ਏਜੰਟ ਬੱਬੀ ਖਿਲਾਫ ਥਾਣਾ ਮਕਸੂਦਾਂ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 32 ਲੱਖ ਦੀ ਠੱਗੀ ਮਾਰਨ ਦਾ ਮਾਮਲਾ 2018 ‘ਚ ਦਰਜ ਹੋਇਆ ਸੀ। ਧੋਖਾਧੜੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਬੱਬੀ ਅਤੇ ਉਸਦੇ ਪੁੱਤਰ ਨੂੰ ਫੜਨ ਲਈ ਕਈ ਵਾਰ ਛਾਪੇਮਾਰੀ ਕੀਤੀ ਪਰ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਸਨ। ਦੋਵੇਂ ਪਿਓ-ਪੁੱਤ 32 ਲੱਖ ਹੜੱਪ ਕੇ ਇਧਰ-ਉਧਰ ਲੁਕੇ ਹੋਏ ਸਨ। ਜਦੋਂ ਦੋਵੇਂ ਪਿਓ-ਪੁੱਤ ਪੁਲਿਸ ਦੇ ਹੱਥ ਨਾ ਆਏ ਤਾਂ ਪੁਲਿਸ ਨੂੰ ਸ਼ੱਕ ਸੀ ਕਿ ਉਹ ਵਿਦੇਸ਼ ਭੱਜ ਸਕਦੇ ਹਨ। ਪੁਲਿਸ ਨੇ ਦੋਨਾਂ ਪਿਓ-ਪੁੱਤ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਵਾ ਦਿੱਤਾ ਸੀ।