ਕਰਨ ਔਜਲਾ ਦੇ ਹੱਕ ‘ਚ ਆਏ ਬੱਬੂ ਮਾਨ, ਕਿਹਾ- ਗਲਤ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ; ਵੇਖੋ ਵੀਡੀਓ

0
1213

ਜਲੰਧਰ, 7 ਸਤੰਬਰ | ਗਾਇਕ ਕਰਨ ਔਜਲਾ ਨੂੰ ਸ਼ੋਅ ਦੌਰਾਨ ਬੂਟ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਬੱਬੂ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ।

ਬੱਬੂ ਮਾਨ ਨੇ ਕਿਹਾ- ਕਰਨ ਔਜਲਾ ਮੇਰਾ ਭਰਾ ਹੈ। ਅਜਿਹੇ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ ਹੈ ਨਾ ਅਜਿਹੀਆਂ ਘਟਨਾਵਾਂ ਹੋਣੀਆਂ ਚਾਹੀਦੀਆਂ ਹਨ। ਇਹ ਬਿਲਕੁਲ ਗਲਤ ਹੈ, ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ।

ਬੱਬੂ ਮਾਨ ਆਪਣੀ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਲਈ ਜਲੰਧਰ ਦੇ ਇੱਕ ਨਿੱਜੀ ਹੋਟਲ ਪਹੁੰਚੇ ਸਨ, ਜਿੱਥੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ।

ਵੇਖੋ ਵੀਡੀਓ