ਬਾਬਾ ਵੇਂਗਾ ਦੀ ਭਵਿੱਖਬਾਣੀ : ਦਸੰਬਰ ਤੱਕ ਹੋਵੇਗਾ ਪ੍ਰਮਾਣੂ ਹਮਲਾ! ਪੂਰੇ ਏਸ਼ੀਆ ਨੂੰ ਢੱਕ ਲੈਣਗੇ ਜ਼ਹਿਰੀਲੇ ਬੱਦਲ

0
981

Baba Vanga Predictions 2023:  ਅਮਰੀਕਾ ਵਿਚ 9/11 ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਵੇਂਗਾ (Baba Vanga) ਦੀ ਇੱਕ ਹੋਰ ਭਵਿੱਖਬਾਣੀ ਨੇ ਦੁਨੀਆਂ ਨੂੰ ਡਰਾ ਦਿੱਤਾ ਹੈ। ਭਾਵੇਂ ਉਨ੍ਹਾਂ ਨੇ 2023 ਵਿੱਚ ਬੇਮੌਸਮੀ ਬਾਰਸ਼ਾਂ, ਭੁਚਾਲਾਂ ਤੋਂ ਲੈ ਕੇ ਸੂਰਜੀ ਤੂਫਾਨਾਂ ਤੱਕ ਕਈ ਤਰ੍ਹਾਂ ਦੀਆਂ ਆਫ਼ਤਾਂ ਦੀ ਗੱਲ ਕੀਤੀ ਹੈ, ਪਰ ਜੋ ਭਵਿੱਖਬਾਣੀ ਸਭ ਤੋਂ ਵੱਧ ਡਰਾਉਂਦੀ ਹੈ, ਉਹ ਪ੍ਰਮਾਣੂ ਹਮਲਾ (Nuclear Attack) ਹੈ।

ਕਈ ਸਾਲ ਪਹਿਲਾਂ ਬਾਬਾ ਵੇਂਗਾ ਨੇ ਦੱਸਿਆ ਸੀ ਕਿ ਸਾਲ 2023 ‘ਚ ਤੀਜਾ ਵਿਸ਼ਵ ਯੁੱਧ ਸ਼ੁਰੂ ਹੋਵੇਗਾ ਅਤੇ ਇਸ ਸਾਲ ਦੇ ਅੰਤ ‘ਚ ਪਰਮਾਣੂ ਹਮਲਾ ਹੋਵੇਗਾ, ਜਿਸ ਨਾਲ ਧਰਤੀ ‘ਤੇ ਭਿਆਨਕ ਤਬਾਹੀ ਹੋਵੇਗੀ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਬੁਲਗਾਰੀਆ ਦੀ ਇਸ ਨੇਤਰਹੀਣ ਔਰਤ (Baba Vanga Prediction) ਦੀ 1996 ‘ਚ ਮੌਤ ਹੋ ਗਈ ਸੀ ਪਰ ਕਿਹਾ ਜਾਂਦਾ ਹੈ ਕਿ ਉਸ ਨੇ ਹੁਣ ਤੱਕ ਜਿੰਨੀਆਂ ਵੀ ਭਵਿੱਖਬਾਣੀਆਂ ਕੀਤੀਆਂ ਹਨ, ਉਹ ਲਗਭਗ ਪੂਰੀਆਂ ਹੋਈਆਂ ਹਨ। 2023 ਲਈ ਉਸ ਦੀਆਂ ਕਈ ਭਵਿੱਖਬਾਣੀਆਂ ਸਹੀ ਸਾਬਤ ਹੋ ਰਹੀਆਂ ਹਨ। ਉਸਨੇ 2023 ਲਈ ਭਵਿੱਖਬਾਣੀ ਕੀਤੀ ਸੀ ਕਿ 2023 ਵਿਚ ਦਸੰਬਰ ਤੱਕ ਪ੍ਰਮਾਣੂ ਹਮਲੇ ਹੋ ਸਕਦਾ ਹੈ। ਇਸ ਹਮਲੇ ਵਿਚ ਪੂਰਾ ਏਸ਼ੀਆ ਮਹਾਦੀਪ ਜ਼ਹਿਰੀਲੇ ਧੂੰਏਂ ਨਾਲ ਢੱਕ ਜਾਵੇਗਾ। ਜਿਸ ਨਾਲ ਵੱਡੇ ਪੱਧਰ ਉਤੇ ਤਬਾਹੀ ਮਚੇਗੀ।