ਪੈਰੋਲ ‘ਤੇ ਆਇਆ ਬਾਬਾ ਰਾਮ ਰਹੀਮ ਹੁਣ ਲੋਕਾਂ ਨੂੰ ਦੱਸ ਰਿਹਾ ਨਸ਼ਾ ਛੱਡਣ ਦੇ ਗੁਰ

0
258

ਚੰਡੀਗੜ੍ਹ। ਪੈਰੋਲ ਉਤੇ ਆਏ ਤੇ ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਹੁਣ ਲੋਕਾਂ ਨੂੰ ਨਸ਼ਾ ਛੁਡਾਉਂਣ ਦੇ ਗੁਰ ਸਮਝਾ ਰਹੇ ਹਨ। ਇਕ ਵਾਇਰਲ ਵੀਡੀਓ ਵਿਚ ਰਾਮ ਰਹੀਮ ਆਪਣੇ ਗੁਰੂ ਸ਼ਾਹ ਸਤਨਾਮ ਜੀ ਵਲੋਂ ਦੱਸੇ ਗੁਰਮੰਤਰ ਨਾਲ ਨਸ਼ਾ ਛੁਡਾਉਣ ਦੇ ਤਰੀਕੇ ਸਮਝਾ ਰਹੇ ਹਨ। ਰਾਮ ਰਹੀਮ ਲੋਕਾਂ ਨੂੰ ਇਹ ਸਮਝਾ ਰਹੇ ਹਨ ਕਿ ਸਵੇਰੇ-ਸ਼ਾਮ 2 ਘੰਟੇ ਨਾਮ ਸ਼ਬਦ ਦਾ ਅਭਿਆਸ ਕਰਨ ਨਾਲ ਕਿਸੇ ਵੀ ਪ੍ਰਕਾਰ ਦੇ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਸਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਨਾਮ ਸ਼ਬਦ ਨਾਲ ਨਸ਼ਾ ਉਡ ਜਾਵੇਗਾ।
ਰਾਮ ਰਹੀਮ ਆਪਣੇ ਵੀਡੀਓ ਵਿਚ ਇਹ ਵੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਸ ਤਰੀਕੇ ਨਾਲ ਉਸ ਨੇ 6 ਕਰੋੜ ਲੋਕਾਂ ਦਾ ਨਸ਼ਾ ਛੁਡਵਾਇਆ ਹੈ। ਉਸਨੇ ਇਹ ਵੀ ਕਿਹਾ ਕਿ ਹੋਰ 6 ਕਰੋੜ ਲੋਕ ਵੀ ਨਾਮ ਸ਼ਬਦ ਦੀ ਤਾਕਤ ਨਾਲ ਨਸ਼ਾ ਛੱਡ ਰਹੇ ਹਨ। ਰਾਮ ਰਹੀਮ ਲੋਕਾਂ ਨੂੰ ਇਹ ਵੀ ਸਮਝਾਉਂਦਾ ਨਜ਼ਰ ਆ ਰਿਹਾ ਹੈ ਕਿ ਸਵੇਰੇ 4 ਤੋਂ 6 ਦਾ ਸਮਾਂ ਨਾਮ ਸਿਮਰਨ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਇਸ ਸਮੇਂ ਨਾਮ ਸਿਮਰਨ ਕਰਨ ਨਾਲ ਨਸ਼ੇ ਵਰਗੇ ਵਿਕਾਰਾਂ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹ ਵਿਦਿਆਰਥੀਆਂ ਨੂੰ ਸਵੇਰ ਵੇਲੇ ਹੀ ਪੜ੍ਹਾਈ ਕਰਨ ਦੇ ਵੀ ਗੁਰ ਸਮਝਾਉਂਦਾ ਨਜ਼ਰ ਆ ਰਿਹਾ ਹੈ।