ਵੱਡੀ ਖਬਰ : ਅਗਲੇ ਸਾਲ ਤੋਂ ਬੰਦ ਹੋ ਜਾਵੇਗੀ ਬੀਐੱਡ!, ਅਧਿਆਪਕ ਬਣਨ ਲਈ ਕਰਨਾ ਪਵੇਗਾ ਇਹ ਨਵਾਂ ਕੋਰਸ…

0
2120

ਨਵੀਂ ਦਿੱਲੀ, 7 ਫਰਵਰੀ|  ਸਿੱਖਿਆ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਗਲੇ ਸਾਲ ਤੋਂ ਭਾਰਤ ਵਿੱਚ ਬੀ.ਐੱਡ ਕੋਰਸ ਬੰਦ ਹੋ ਰਹੇ ਹਨ। ਹੁਣ ਇਸ ਦੀ ਥਾਂ ਨਵੇਂ ਕੋਰਸ ਕਰਨੇ ਪੈਣਗੇ।

ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਯਾਨੀ NCTE ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਗਲੇ ਸਾਲ ਤੋਂ ਚਾਰ ਸਾਲਾ ਬੀ.ਏ.-ਬੀ.ਐਡ ਅਤੇ ਬੀ.ਐਸ.ਸੀ.ਬੀਐਡ ਬੰਦ ਕੀਤੀ ਜਾ ਰਹੀ ਹੈ। ਹੁਣ ਇਸ ਦੀ ਥਾਂ ‘ਤੇ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।

ਇਸ ਨਾਲ ਸਾਰਾ ਸਿਲੇਬਸ ਬਦਲ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਹੁਣ ਸਿਰਫ਼ ਬੀਏ ਅਤੇ ਬੀਐਸਸੀ ਦੇ ਵਿਦਿਆਰਥੀ ਹੀ ਨਹੀਂ ਬਲਕਿ ਬੀਕਾਮ ਦੇ ਵਿਦਿਆਰਥੀ ਵੀ ਇਹ ਕੋਰਸ ਕਰ ਸਕਣਗੇ। ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਨਵੇਂ ਅਧਿਆਪਕ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਗਲੇ ਸਾਲ ਤੋਂ ਕੋਈ ਦਾਖਲਾ ਨਹੀਂ ਹੋਵੇਗਾ
NCTE ਨੇ ਇਸ ਮਾਮਲੇ ਸਬੰਧੀ ਇੱਕ ਆਮ ਸੂਚਨਾ ਜਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਫਿਲਹਾਲ ਬੀ.ਏ.-ਬੀ.ਐਡ ਅਤੇ ਬੀ.ਐਸ.ਸੀ.-ਬੀ.ਐਡ ਚੱਲ ਰਹੇ ਹਨ, ਉਹ ਫਾਈਨਲ ਹਨ। ਅਗਲੇ ਸਾਲ 2025-26 ਤੋਂ ਇਨ੍ਹਾਂ ਕੋਰਸਾਂ ਵਿੱਚ ਨਵੇਂ ਦਾਖ਼ਲੇ ਨਹੀਂ ਲਏ ਜਾਣਗੇ।

ਦੋ ਸਾਲ ਬੀ.ਐੱਡ ਜਾਰੀ ਰਹੇਗੀ
ਸਿੱਖਿਆ ਸ਼ਾਸਤਰੀ ਪ੍ਰੋਫੈਸਰ ਅਸ਼ੋਕ ਭਾਰਗਵ ਨੇ ਇਸ ਖਬਰ ਨੂੰ ਲੈ ਕੇ ਲੋਕਾਂ ਦੇ ਭੰਬਲਭੂਸੇ ਨੂੰ ਦੂਰ ਕੀਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਚਾਰ ਸਾਲਾ ਬੀ.ਏ.-ਬੀ.ਐਡ ਅਤੇ ਬੀ.ਐਸ.ਸੀ.-ਬੀ.ਐਡ ਕੋਰਸ ਬੰਦ ਕਰ ਦਿੱਤੇ ਗਏ ਹਨ। ਹਾਲਾਂਕਿ ਦੋ ਸਾਲਾ ਬੀ.ਐੱਡ ਕੋਰਸ ਜਾਰੀ ਰਹਿਣਗੇ। ਇਹ ਕੋਰਸ 2030 ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਸਿਰਫ਼ ਉਹੀ ਵਿਅਕਤੀ ਸਕੂਲ ਵਿੱਚ ਅਧਿਆਪਕ ਬਣ ਸਕੇਗਾ ਜਿਸ ਨੇ ਚਾਰ ਸਾਲਾਂ ਦੇ ਸਿੱਖਿਆ ਕੋਰਸ ਤੋਂ ਸਿਖਲਾਈ ਲਈ ਹੋਵੇ।