ਚਾਚੀ ਹੀ ਨਿਕਲੀ ਭਤੀਜੇ ਦੀ ਕਾਤਲ, DNA ਰਿਪੋਰਟ ਤੋਂ ਹੋਇਆ ਸਾਬਤ

0
2295

ਕਰਨਾਲ | ਹਰਿਆਣਾ ਦੇ ਪਿੰਡ ਕਮਾਲਪੁਰ ਰੋਡਾਂ ਵਿੱਚ ਹੋਏ ਜੈਸ਼ ਕਤਲਕਾਂਡ ਵਿੱਚ ਪੁਲਿਸ ਵੱਲੋਂ ਡੀਐਨਏ ਲਈ ਭੇਜੇ ਸੈਂਪਲ ਦੀ ਰਿਪੋਰਟ ਆ ਗਈ ਹੈ। ਜੈਸ਼ ਦੀ ਡੀਐਨਏ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਖੂਨ ਦੇ ਧੱਬੇ ਅਤੇ ਫਸੇ ਹੋਏ ਵਾਲ ਜੈਸ਼ ਦੇ ਹਨ। 5 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਜੈਸ਼ ਦੀ ਚਾਚੀ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਦਾਦੀ ਅਤੇ ਤਾਈ ਵੀ ਨਿਆਂਇਕ ਹਿਰਾਸਤ ਵਿਚ ਹਨ, ਜਿਨ੍ਹਾਂ ‘ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹਨ।

ਡੀਐਨਏ ਰਿਪੋਰਟ ਆਉਣ ਤੋਂ ਬਾਅਦ ਵੀ ਜੈਸ਼ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ ਕਿਉਂਕਿ ਪਰਿਵਾਰ ਨੂੰ ਪੁਲਿਸ ਦੀ ਜਾਂਚ ‘ਤੇ ਪੂਰਾ ਭਰੋਸਾ ਨਹੀਂ। ਇਸ ਦੇ ਨਾਲ ਹੀ ਪੁਲਿਸ ਦਾ ਭਰੋਸਾ ਵੀ ਪੱਕਾ ਹੋਇਆ ਹੈ ਕਿ ਅੰਜਲੀ ਨੇ ਹੀ ਕਤਲ ਕੀਤਾ ਹੈ। ਉਸ ਨੇ ਪਹਿਲਾਂ ਲਾਸ਼ ਨੂੰ ਬੈਗ ‘ਚ ਪਾ ਕੇ ਬੈੱਡ ‘ਤੇ ਰੱਖ ਦਿੱਤਾ ਅਤੇ ਸਮਾਂ ਮਿਲਣ ‘ਤੇ ਬੈੱਡ ਤੋਂ ਬਾਹਰ ਕੱਢ ਕੇ ਗੁਆਂਢੀ ਦੀ ਛੱਤ ‘ਤੇ ਸੁੱਟ ਦਿੱਤਾ।

ਪੁਲਿਸ ਅਨੁਸਾਰ 5 ਅਪ੍ਰੈਲ ਦੀ ਦੁਪਹਿਰ ਨੂੰ ਜੈਸ਼ ਆਪਣੇ ਦਾਦੇ ਕੋਲੋਂ 5 ਰੁਪਏ ਲੈ ਕੇ ਚਾਚੀ ਅੰਜਲੀ ਕੋਲ ਗਿਆ ਸੀ। ਉਹ ਬੈੱਡ ‘ਤੇ ਲੇਟ ਕੇ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਇਸ ਦੌਰਾਨ ਜੱਸ ਦੀ ਵੱਡੀ ਭੈਣ ਵੀ ਅੰਜਲੀ ਦੇ ਘਰ ਆ ਗਈ ਪਰ ਉਹ ਕੁਝ ਸਮੇਂ ਬਾਅਦ ਵਾਪਸ ਚਲੀ ਗਈ। ਇਸ ਤੋਂ ਬਾਅਦ 15 ਮਿੰਟ ਬਾਅਦ 12 ਵਜੇ ਅੰਜਲੀ ਨੇ ਮੋਬਾਈਲ ਚਾਰਜਰ ਨਾਲ ਜੈਸ਼ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ।