ਅੰਮ੍ਰਿਤਸਰ ‘ਚ ਪਾਕਿਸਤਾਨੀ ਵਲੋਂ ਘੁਸਪੈਠ ਦੀ ਕੋਸ਼ਿਸ਼, BSF ਦੇ ਰੋਕਣ ‘ਤੇ ਕੀਤੀ ਫਾਇਰਿੰਗ, ਜਵਾਬੀ ਕਾਰਵਾਈ ‘ਚ ਢੇਰ

0
473

ਅੰਮ੍ਰਿਤਸਰ | ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਅੰਮ੍ਰਿਤਸਰ ਖਾਸਾ ਹੈੱਡਕੁਆਰਟਰ ਅਧੀਨ ਪੈਂਦੇ ਪਿੰਡ ਦਰਿਆ ਮਨਸੂਰ ਵਿੱਚ ਮੰਗਲਵਾਰ ਤੜਕੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਗਿਆ। ਬੀਐਸਐਫ ਜਵਾਨਾਂ ਨੇ ਘੁਸਪੈਠੀਏ ਦੀ ਲਾਸ਼ ਨੇੜਿਓਂ ਇੱਕ ਪੰਪ ਐਕਸ਼ਨ ਸ਼ਾਟਗਨ ਬਰਾਮਦ ਕੀਤਾ ਹੈ। ਇਲਾਕੇ ਦੀ ਡੂੰਘਾਈ ਨਾਲ ਤਲਾਸ਼ੀ ਲਈ ਜਾ ਰਹੀ ਹੈ।

ਬੀਐਸਐਫ ਦੇ ਬੁਲਾਰੇ ਅਨੁਸਾਰ ਜਵਾਨ ਮੰਗਲਵਾਰ ਤੜਕੇ ਭਾਰਤ-ਪਾਕਿ ਸਰਹੱਦੀ ਪਿੰਡ ਦਾਰੀਆ ਮਨਸੂਰ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਇਕ ਵਿਅਕਤੀ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਕਰਦੇ ਦੇਖਿਆ ਅਤੇ ਉਸ ਨੂੰ ਲਲਕਾਰਿਆ ਪਰ ਘੁਸਪੈਠੀਆ ਅੱਗੇ ਵਧਦਾ ਰਿਹਾ। ਘੁਸਪੈਠੀਏ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਘੁਸਪੈਠੀਏ ਨੇ ਬੀਐਸਐਫ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਪਾਕਿ ਘੁਸਪੈਠੀਏ ਨੂੰ ਮਾਰ ਮੁਕਾਇਆ।