ਮੋਹਾਲੀ | ਸਾਬਕਾ CM ਪੰਜਾਬ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ‘ਤੇ ਹਮਲਾ ਹੋਇਆ ਹੋਇਆ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। 70 ਸਾਲ ਦੀ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ ਹੈ। ਘਰ ‘ਤੇ ਇੱਟ-ਪੱਥਰ ਚਲਾਏ ਗਏ। ਘਟਨਾ ਡੇਰਾਬੱਸੀ ਦੀ ਦੱਸੀ ਜਾ ਰਹੀ ਹੈ।
ਦੌੜਾ-ਦੌੜਾ ਕੇ ਘਰਦਿਆਂ ਨੂੰ ਕੁੱਟਿਆ ਗਿਆ। ਇਸ ਦੌਰਾਨ 2 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਮਲਾਲਾ ਪਿੰਡ ਦੇ ਕੁਝ ਵਿਅਕਤੀਆਂ ਨੇ ਘਰ ਵਿਚ ਵੜ ਕੇ ਇੱਟਾਂ-ਪੱਥਰ ਮਾਰੇ। 15 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।