ਨਸ਼ਾ ਨਾ ਮਿਲਿਆ ਤਾਂ ਆਪਣੇ ਹੀ ਪਿਓ ‘ਤੇ ਕਰ ਦਿੱਤਾ ਹਮਲਾ, ਗੰਭੀਰ ਜ਼ਖਮੀ

0
2074

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਗਾਂਧੀਆਂ ਪਨਿਆੜ ਵਿਖੇ ਨਸ਼ਾ ਨਾ ਮਿਲਣ ਕਾਰਨ ਪੁੱਤ ਨੇ ਆਪਣੇ ਪਿਓ ‘ਤੇ ਹਮਲਾ ਕਰ ਦਿੱਤਾ।

ਜ਼ਖਮੀ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ।
ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਪੀੜਤ ਨੇ ਪੰਜਾਬ ਸਰਕਾਰ ‘ਤੇ ਆਰੋਪ ਲਾਇਆ ਹੈ ਕਿ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਪੰਜਾਬ ਵਿਚ ਨਸ਼ਾ ਖ਼ਤਮ ਨਹੀਂ ਹੋਇਆ।

ਉਸਨੇ ਕਿਹਾ ਕਿ ਉਸ ਦੇ ਪਿੰਡ ਵਿੱਚ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਜਿਸ ਕਰਕੇ ਉਸ ਦਾ ਪੁੱਤ ਵੀ ਅੱਜ ਨਸ਼ੇ ਦਾ ਆਦੀ ਹੋ ਚੁੱਕਾ ਹੈ।