ਮਾਰਿਆ ਗਿਆ ਅਤੀਕ ਅਹਿਮਦ ਦਾ ਪੁੱਤਰ ਅਸਦ, ਝਾਂਸੀ ‘ਚ STF ਨੇ ਕੀਤਾ ਐਨਕਾਊਂਟਰ

0
720

ਝਾਂਸੀ| ਉਮੇਸ਼ ਪਾਲ ਕਤਲ ਕਾਂਡ ਦੇ ਮੁੱਖ ਦੋਸ਼ੀ ਅਸਦ ਅਹਿਮਦ ਨੂੰ ਯੂਪੀ ਪੁਲਿਸ ਨੇ ਮਾਰ ਮੁਕਾਇਆ ਹੈ। ਅਸਦ ਅਹਿਮਦ ਝਾਂਸੀ ਦੇ ਕੋਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਅਸਦ ਅਹਿਮਦ ਉਮੇਸ਼ ਪਾਲ ਕਤਲ ਕਾਂਡ ਦਾ ਮੁੱਖ ਮੁਲਜ਼ਮ ਸੀ।

ਅਤੀਕ ਅਹਿਮਦ ਦਾ ਤੀਜਾ ਪੁੱਤਰ ਅਸਦ ਉਮੇਸ਼ ਪਾਲ ਦੇ ਕਾਤਲਾਂ ਦੀ ਅਗਵਾਈ ਕਰ ਰਿਹਾ ਸੀ। 24 ਫਰਵਰੀ ਨੂੰ ਪ੍ਰਯਾਗਰਾਜ ‘ਚ ਉਮੇਸ਼ ਪਾਲ ਦੀ ਹੱਤਿਆ ਦੇ ਬਾਅਦ ਤੋਂ ਹੀ ਅਸਦ ਦੀ ਤਲਾਸ਼ ਜਾਰੀ ਸੀ। ਝਾਂਸੀ ਨੇੜੇ ਹੋਏ ਮੁਕਾਬਲੇ ‘ਚ ਅਸਦ ਕੋਲੋਂ ਅਤਿ-ਆਧੁਨਿਕ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ।

ਉਮੇਸ਼ ਪਾਲ ਕਤਲ ਕਾਂਡ ਤੋਂ ਬਾਅਦ ਅਸਦ ‘ਤੇ ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਸ ਦੇ ਨਾਲ ਹੀ ਸ਼ੂਟਰ ਗੁਲਾਮ ਦਾ ਵੀ ਐਨਕਾਊਂਟਰ ਹੋਇਆ ਹੈ। ਜਿਵੇਂ ਹੀ ਝਾਂਸੀ ਵਿੱਚ ਅਸਦ ਅਹਿਮਦ ਅਤੇ ਮੁਹੰਮਦ ਗੁਲਾਮ ਦੇ ਐਨਕਾਊਂਟਰ ਦਾ ਮਾਮਲਾ ਪ੍ਰਯਾਗਰਾਜ ਅਦਾਲਤ ਵਿੱਚ ਪਹੁੰਚਿਆ ਤਾਂ ਵਕੀਲਾਂ ਨੇ ਪ੍ਰਯਾਗਰਾਜ ਅਦਾਲਤ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਕੀਲਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ।

ਦਰਅਸਲ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਵੀਰਵਾਰ ਨੂੰ ਪ੍ਰਯਾਗਰਾਜ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਯੂਪੀ ਪੁਲਿਸ ਤੋਂ ਰਿਮਾਂਡ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਅਸਦ ਦੇ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖ਼ਬਰ ਅਦਾਲਤ ਦੇ ਚੌਗਿਰਦੇ ਵਿੱਚ ਅੱਗ ਵਾਂਗ ਫੈਲ ਗਈ। ਉੱਥੇ ਮੌਜੂਦ ਵਕੀਲਾਂ ਨੇ ਖੁਸ਼ੀ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।