2013 ਦੇ ਰੇਪ ਕੇਸ ‘ਚ ਬਾਪੂ ਆਸਾਰਾਮ ਨੂੰ ਉਮਰ ਕੈਦ, ਪਤਨੀ ਸਣੇ 6 ਹੋਰ ਸਬੂਤਾਂ ਦੀ ਘਾਟ ਕਾਰਨ ਬਰੀ

0
704

ਗੁਜਰਾਤ। ਗੁਜਰਾਤ ਦੇ ਗਾਂਧੀਨਗਰ ਦੀ ਸੈਸ਼ਨ ਕੋਰਟ ਨੇ ਇੱਕ ਚੇਲੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਸੈਸ਼ਨ ਕੋਰਟ ਦੇ ਜੱਜ ਡੀਕੇ ਸੋਨੀ ਨੇ ਸੋਮਵਾਰ ਨੂੰ ਆਸਾਰਾਮ ਨੂੰ ਸਾਲ 2013 ‘ਚ ਦਰਜ ਹੋਏ ਇਸ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਪਾਇਆ ਸੀ, ਜਦਕਿ ਆਸਾਰਾਮ ਦੀ ਪਤਨੀ ਸਮੇਤ 6 ਹੋਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।