ਨਵੀਂ ਦਿੱਲੀ, 9 ਨਵੰਬਰ| ਦਿੱਲੀ-NCR ਵਿਚ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ ਹੈ। ਇਸ ਦਰਮਿਆਨ ਰਾਜਧਾਨੀ ਵਿਚ ਨਕਲੀ ਮੀਂਹ ਕਰਾਉਣ ਦੀ ਯੋਜਨਾ ਹੈ। ਇਸ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੈਠਕ ਬੁਲਾਈ। ਬੈਠਕ ਦੇ ਬਾਅਦ ਗੋਪਾਲ ਰਾਏ ਨੇ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 20-21 ਨਵੰਬਰ ਨੂੰ ਨਕਲੀ ਮੀਂਹ ਪੁਆਇਆ ਜਾਵੇਗਾ। ਦਿੱਲੀ ਵਿਚ ਕੇਜਰੀਵਾਲ ਸਰਕਾਰ ਪਹਿਲੀ ਵਾਰ ਅਜਿਹਾ ਮੀਂਹ ਪੁਆਉਣ ਦਾ ਪਲਾਨ ਬਣਾ ਰਹੀ ਹੈ।
ਗੋਪਾਲ ਰਾਏ ਨੇ ਦੱਸਿਆ ਕਿ ਜੇਕਰ 20-21 ਨਵੰਬਰ ਨੂੰ ਆਸਮਾਨ ਵਿਚ ਬੱਦਲ ਛਾਏ ਰਹੇ ਤੇ ਮਨਜ਼ੂਰੀ ਮਿਲ ਗਈ ਤਾਂ ਮੀਂਹ ਪਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਆਈਆਈਟੀ ਕਾਨਪੁਰ ਦੀ ਟੀਮ ਨਾਲ ਬੁਲਾਈ ਗਈ ਸੀ। ਇਸ ਵਿਚ IIT ਕਾਨਪੁਰ ਨੇ ਦਿੱਲੀ ਸਰਕਾਰ ਨੂੰ ਪੂਰਾ ਪਲਾਨ ਸੌਂਪਿਆ ਹੈ।
ਹੁਣ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਸੁਪਰੀਮ ਕੋਰਟ ਨੂੰ ਇਸ ਦੀ ਜਾਣਕਾਰੀ ਦੇਵੇਗਾ। ਸੁਪਰੀਮ ਕੋਰਟ ਤੋਂ ਦਿੱਲੀ ਸਰਕਾਰ ਨਕਲੀ ਮੀਂਹ ਪੁਆਉਣ ਵਿਚ ਕੇਂਦਰ ਸਰਕਾਰ ਦਾ ਸਹਿਯੋਗ ਦਿਵਾਉਣ ਦੀ ਅਪੀਲ ਕਰੇਗੀ। ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬੀਤੇ ਕਈ ਦਿਨਾਂ ਤੋਂ ਗੰਭੀਰ ਸ਼੍ਰੇਣੀ ਵਿਚ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਦਿੱਲੀ ਵਿਚ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ।ਇਸ ਦਰਮਿਆਨ ਦਿੱਲੀ ਸਰਕਾਰ ਨੇ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਐਡਵਾਂਸ ਵਿਚ ਦੇ ਦਿੱਤੀਆਂ ਹਨ। ਹੁਣ 9 ਤੋਂ 18 ਨਵੰਬਰ ਤੱਕ ਸਕੂਲ ਬੰਦ ਰਹਿਣਗੇ। ਇਹ ਫੈਸਲਾ ਵਧਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਹੀ ਲਿਆ ਗਿਆ ਹੈ।