ਲੜ ਗੁਰਬਾਣੀ ਲੱਗ ਬਦਲਿਆ ਭੇਸ ਮਖੋਟਿਆਂ ਵਾਲਾ

0
6895

-ਨਰਿੰਦਰ ਕੁਮਾਰ

ਬਦਲਾਅ ਕੁਦਰਤ ਦਾ ਨਿਯਮ ਹੈ ਤੇ ਜ਼ਿੰਦਗੀ ਵੀ ਇਸ ਤੋਂ ਅਛੂਤੀ ਨਹੀਂ ਇਸੇ ਤਰ੍ਹਾਂ ਪੰਜਾਬ ਤੋਂ ਕਰੀਬ ਛੇ ਹਜ਼ਾਰ ਕਿਲੋਮੀਟਰ ਦੂਰ ਫਰਾਂਸ ਰਹਿੰਦੇ ਗੋਰੇ ਅਲੈਕਸ ਨੂੰ ਵੀ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਵਿਚ ਇੰਨਾ ਵੱਡਾ ਬਦਲਾਵ ਆਵੇਗਾ ਕਿ ਨਸ਼ੇ ਪਾਰਟੀਆਂ ਤੇ ਖੁਦਗਰਜੀ ਦੀ ਜ਼ਿੰਦਗੀ ਛੱਡ ਉਹ ਸਿੱਖ ਧਰਮ ਨੂੰ ਅਪਣਾ ਬਾਣੀ ਪੜ੍ਹਿਆ ਕਰੇਗਾ ਤੇ ਹਰ ਰੋਜ਼ ਗੁਰੂ ਘਰ ਜਾਇਆ ਕਰੇਗਾ।

ਸਰਦਾਰਾ ਸਿੰਘ ਉਰਫ ਅਲੈਕਸ ਦੱਸਦਾ ਹੈ ਕਿ ਤਿੰਨ ਕੁ ਸਾਲ ਪਹਿਲਾਂ ਉਸ ਦੀ ਜ਼ਿੰਦਗੀ ਖਰਾਬ ਹੀ ਸੀ ਮਾਂ ਬਾਪ ਅਲੱਗ ਹੋ ਗਏ ਸਨ ਤੇ ਮਾਂ ਨੇ ਹੋਰ ਵਿਆਹ ਕਰਵਾ ਲਿਆ ਸੀ ਆਪਣੇ ਆਪ ਨੂੰ ਇਕੱਲਾ ਸਮਝਣ ਲੱਗ ਪਿਆ ਘਰ ਛੱਡ ਗਲਤ ਸੰਗਤ ਵਿਚ ਪੈ ਗਿਆ ਹਰ ਰੋਜ਼ ਨਸ਼ੇ ਕਰਨੇ ਪਾਰਟੀਆਂ ਤੋਂ ਲੇਟ ਨਾਈਟ ਆਉਣਾ ਸੜਕਾਂ ਤੇ ਅਵਾਰਾ ਗਰਦੀ ਕਰਨਾ ਜ਼ਿੰਦਗੀ ਇੱਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰ ਰਹੀ ਸੀ ਫੇਰ ਪੈਸੇ ਦੀ ਰੋਟੀ ਦੀ ਤੰਗੀ ਆ ਗਈ ਇੱਕ ਦਿਨ ਸੜਕ ਦੇ ਕੰਢੇ ਤੇ ਬੈਠੇ ਪਤਾ ਨਹੀਂ ਕੀ ਮਨ ਚ ਆਇਆ ਪੈਰਿਸ ਸਥਿਤ ਗੁਰਦੁਆਰਾ ਸਾਹਿਬ ਚਲਾ ਗਿਆ ਰੱਜ ਕੇ ਲੰਗਰ ਛੱਕ ਆਪਣੀ ਭੁੱਖ ਮਿਟਾਈ ਮਕਸਦ ਤਾਂ ਸਿਰਫ਼ ਭੁੱਖ ਮਿਟਾਉਣਾ ਸੀ ਪਰ ਪਤਾ ਨਹੀਂ ਕਿਹੜੀ ਚੀਜ਼ ਇੱਕ ਮਨ ਨੂੰ ਸ਼ਾਂਤੀ ਦੇ ਰਹੀ ਸੀ ਤੇ ਅੰਦਰੋਂ ਆਵਾਜ਼ ਆ ਰਹੀ ਸੀ ਕਿ ਕੀ ਇਹ ਉਹੀ ਹੈ। ਜਿਸ ਦੀ ਜ਼ਿੰਦਗੀ ਵਿਚ ਭਾਲ ਸੀ ਤੇ ਲੱਭਣ ਦੀ ਤਮੰਨਾ ਸੀ ਫਿਰ ਨਿਰੰਤਰ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਤੇ ਮਰਿਆਦਾ ਜਾਣ ਕੇ ਅੰਮ੍ਰਿਤ ਛੱਕ ਲਿਆ ਅਲੈਕਸ ਉਰਫ ਸਰਦਾਰਾ ਸਿੰਘ ਪੰਜਾਬੀ ਵੀ ਜਾਣਦੇ ਹਨ ਤੇ ਗੁਰਬਾਣੀ ਵੀ ਪੜ੍ਹ ਲੈਂਦੇ ਹਨ ਉਹ ਦੱਸਦੇ ਹਨ ਕਿ ਹਜ਼ੂਰ ਸਾਹਿਬ ਤੇ ਦਰਬਾਰ ਸਾਹਿਬ ਵੀ ਆਣ ਕੇ ਸੀਸ ਨਿਭਾ ਚੁੱਕਾ ਹੈ ਇੱਕ ਵਾਰ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਨੂੰ ਵੀ ਫਤਹਿ ਬੁਲਾਉਣ ਦਾ ਮੌਕਾ ਮਿਲਿਆ ਸੀ ਹਰ ਵਕਤ ਪੰਜ ਕਕਾਰ ਕੰਘਾ, ਕੜਾ, ਕੇਸ, ਕਛਹਿਰਾ, ਕ੍ਰਿਪਾਨ ਧਾਰਨ ਕਰਕੇ ਰੱਖਦੇ ਹਨ।  

26 ਸਾਲਾ ਸਰਦਾਰਾ ਸਿੰਘ ਵਿਆਹ ਬਾਰੇ ਪੁੱਛਣ ਤੇ ਦੱਸਦੇ ਹਨ ਕਿ ਉਹ ਅੰਮ੍ਰਿਤਧਾਰੀ ਲੜਕੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਜੇਕਰ ਨਹੀਂ ਵੀ ਹੁੰਦਾ ਤਾਂ ਵੀ ਗੁਰੂ ਸਾਹਿਬ ਦਾ ਭਾਣਾ ਹੈ ਉਹ ਲੋਕ ਕਢਾਉਣ ਕਾਰਨ ਇੰਡੀਆ ਨਹੀਂ ਆ ਸਕੇ ਨਹੀਂ ਤਾਂ ਦਰਬਾਰ ਸਾਹਿਬ ਦੁਬਾਰਾ ਆਉਣ ਦੀ ਉਨ੍ਹਾਂ ਉਨ੍ਹਾਂ ਦੇ ਮਨ ਵਿੱਚ ਬੜੀ ਤਾਂਘ ਹੈ ਫਰਾਂਸ ਸਥਿਤ ਸਰਦਾਰਾ ਸਿੰਘ ਦੇ ਸਾਥੀ ਧਰਮਵੀਰ ਨੇ ਦੱਸਿਆ ਕਿ ਇਹ ਗੁਰੂ ਨੂੰ ਮੰਨਣ ਵਾਲਾ ਬੰਦਾ ਹੈ ਤੇ ਕਈ ਵਾਰ ਇਸ ਨੂੰ ਗੁਰੂਘਰ ਦੀ ਸੇਵਾ ਕਰਦੇ ਤੇ ਬਾਣੀ ਪੜ੍ਹਦੇ ਦੇਖਿਆ ਹੈ।

(ਲੇਖਕ ਪੱਤਰਕਾਰ ਹੈ, ਉਹਨਾਂ ਨਾਲ 9915447107 ‘ਤੇ ਸੰਪਰਕ ਕੀਤਾ ਜਾ ਸਕਦੇ ਹੈ।)