ਦਿੱਲੀ ‘ਚ 5 ਅਕਤੂਬਰ ਤੱਕ ਧਾਰਾ 163 ਲਾਗੂ, ਲੋਕ ਨਹੀਂ ਕਰ ਸਕਣਗੇ ਇਹ ਕੰਮ

0
151

ਨਵੀਂ ਦਿੱਲੀ, 1 ਅਕਤੂਬਰ | ਰਾਜਧਾਨੀ ਦਿੱਲੀ ਵਿਚ ਅਗਲੀ 5 ਅਕਤੂਬਰ ਤੱਕ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਪਹਿਲਾਂ ਇਸ ਨੂੰ ਧਾਰਾ 144 ਵਜੋਂ ਜਾਣਿਆ ਜਾਂਦਾ ਸੀ। ਦਿੱਲੀ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਪੁਲਿਸ ਨੂੰ ਕੁਝ ਖੁਫੀਆ ਰਿਪੋਰਟਾਂ ਮਿਲੀਆਂ ਸਨ। ਇਸ ਤੋਂ ਬਾਅਦ ਦਿੱਲੀ ਵਿਚ ਧਾਰਾ 163 ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਕਈ ਤਿਉਹਾਰ ਆਉਣ ਵਾਲੇ ਹਨ, ਜਿਸ ਕਾਰਨ ਸੜਕਾਂ ‘ਤੇ ਭੀੜ ਹੋਣਾ ਲਾਜ਼ਮੀ ਹੈ।

.

.

ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਦਿੱਲੀ ਵਿਚ ਸ਼ਾਹੀ ਈਦਗਾਹ ਮੁੱਦੇ ਦੇ ਮੱਦੇਨਜ਼ਰ ਸ਼ਾਂਤੀ ਬਣਾਈ ਰੱਖਣ ਲਈ ਵੀ ਲਿਆ ਗਿਆ ਹੈ। ਇਸ ਦੇ ਨਾਲ ਹੀ 2 ਅਕਤੂਬਰ ਨੂੰ ਰਾਜਧਾਨੀ ‘ਚ ਕਈ ਵੀ.ਆਈ.ਪੀ. ਮੂਵਮੈਂਟ ਦੌਰਾਨ ਮਾਹੌਲ ਖਰਾਬ ਨਾ ਹੋਵੇ ਅਤੇ ਇਸੇ ਮਹੀਨੇ ਦੁਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਨੂੰ ਲੈ ਕੇ ਖੁਫੀਆ ਰਿਪੋਰਟਾਂ ਮਿਲੀਆਂ ਸਨ, ਜਿਸ ਦੇ ਆਧਾਰ ‘ਤੇ ਦਿੱਲੀ ‘ਚ ਧਾਰਾ 163 ਲਾਗੂ ਰਹੇਗੀ।

 

ਇਹ ਹੁਕਮ ਦਿੱਲੀ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ। ਕਮਿਸ਼ਨਰ ਸੰਜੇ ਅਰੋੜਾ ਦੇ ਇਸ ਹੁਕਮ ਅਨੁਸਾਰ 5 ਅਕਤੂਬਰ ਤੱਕ ਦਿੱਲੀ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਕਿਸੇ ਵੀ ਜਨਤਕ ਖੇਤਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਧਾਰਾ 163 ਸੋਮਵਾਰ ਤੋਂ ਲਾਗੂ ਹੋ ਗਈ ਹੈ।