ਜੰਮੂ ਦੇ ਪੁੰਛ ‘ਚ ਮਾਨਸਾ ਦਾ ਫੌਜੀ ਜਵਾਨ ਹੋਇਆ ਸ਼ਹੀਦ; ਮਾਪਿਆਂ ਦਾ ਇਕਲੌਤਾ ਪੁੱਤ ਸੀ ਅੰਮ੍ਰਿਤਪਾਲ

0
1280


ਮਾਨਸਾ, 13 ਅਕਤੂਬਰ | ਪਿੰਡ ਕੋਟਲੀ ਕਲਾਂ ਦਾ ਜਵਾਨ ਜੰਮੂ-ਕਸ਼ਮੀਰ ਦੇ ਪੁੰਛ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। 20 ਸਾਲ ਦਾ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਿੰਡ ਕੋਟਲੀ ਵਿਖੇ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਅਗਨੀਵੀਰ ਵਜੋਂ ਭਰਤੀ ਅੰਮ੍ਰਿਤਪਾਲ ਟ੍ਰੇਨਿੰਗ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਜੰਮੂ-ਕਸ਼ਮੀਰ ਡਿਊਟੀ ’ਤੇ ਗਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ 2 ਦਿਨ ਬਾਅਦ ਭੈਣ ਦੇ ਵਿਆਹ ਲਈ ਛੁੱਟੀ ’ਤੇ ਆਉਣਾ ਸੀ।