Girlfriend ਦਾ ਜਨਮਦਿਨ ਮਨਾਉਂਦੇ ਸਮੇਂ ਹੋਇਆ ਝਗੜਾ, ਨੌਜਵਾਨਾਂ ‘ਚ ਹੋਈ ਜੰਮ ਕੇ ਲੜਾਈ

0
706

ਸ਼ਿਮਲਾ | ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਵਿੱਚ ਆਏ ਦਿਨ ਕੁੱਟਮਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ। ਤਾਜ਼ਾ ਮਾਮਲੇ ‘ਚ ਨੌਜਵਾਨਾਂ ਦੇ 2 ਗਰੁੱਪ ਆਪਸ ਵਿੱਚ ਭਿੜ ਗਏ। ਦੋਹਾਂ ਵਿਚਕਾਰ ਪਹਿਲਾਂ ਤਾਂ ਜੰਮ ਕੇ ਲੜਾਈ ਹੋਈ ਤੇ ਬਾਅਦ ਵਿੱਚ ਮਾਮਲਾ ਪੁਲਿਸ ਤੱਕ ਪਹੁੰਚ ਗਿਆ।

ਦਰਅਸਲ, ਕੁਝ ਨੌਜਵਾਨ ਸ਼ਾਮ 5 ਵਜੇ ਦੇ ਕਰੀਬ ਰਿਜ ਮੈਦਾਨ ਵਿੱਚ ਗੇਟੀ ਥਿਏਟਰ ਦੇ ਸਾਹਮਣੇ ਆਪਸ ਵਿੱਚ ਭਿੜ ਗਏ। ਲੜਕੀਆਂ ਨੂੰ ਲੈ ਕੇ 2 ਨੌਜਵਾਨਾਂ ਵਿਚਕਾਰ ਜੰਮ ਕੇ ਕੁੱਟਮਾਰ ਹੋਈ।

ਬਾਅਦ ਵਿੱਚ ਕੁਝ ਨੌਜਵਾਨ ਚਰਚ ਵੱਲ ਚਲੇ ਗਏ ਪਰ ਬਾਅਦ ‘ਚ ਉਹ ਦੁਬਾਰਾ ਵਾਪਸ ਆ ਗਏ ਅਤੇ ਝਾਂਸੀ ਪਾਰਕ ਦੇ ਸਾਹਮਣੇ ਇਕ ਦੂਜੇ ਨਾਲ ਟਕਰਾ ਗਏ।

ਜਦੋਂ ਨੌਜਵਾਨ ਇਕ ਦੂਜੇ ਦੇ ਲੱਤਾਂ ਅਤੇ ਮੁੱਕੇ ਮਾਰਨ ਲੱਗੇ ਤਾਂ ਲੋਕ ਇਥੇ ਦੇਖਣ ਲਈ ਇਕੱਠੇ ਹੋਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਨੌਜਵਾਨਾਂ ਨੂੰ ਬਚਾਇਆ।

ਨੌਜਵਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਕ ਗਰਲਫ੍ਰੈਂਡ ਦਾ ਜਨਮਦਿਨ ਮਨਾ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਨੇ ਲੜਕੀਆਂ ਨਾਲ ਛੇੜਛਾੜ ਕੀਤੀ, ਜਿਸ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੋ ਗਈ।

ਪੁਲਿਸ ਨੇ ਕੁਝ ਨੌਜਵਾਨਾਂ ਨੂੰ ਫੜਿਆ ਅਤੇ ਉਨ੍ਹਾਂ ਨੂੰ ਕੰਟਰੋਲ ਰੂਮ ਵਿੱਚ ਲੈ ਗਈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਬਾਅਦ ਵਿੱਚ ਪੁਲਿਸ ਨੇ ਸਖਤ ਚਿਤਾਵਨੀ ਦੇ ਕੇ ਛੱਡ ਦਿੱਤਾ। ਇਹ ਨੌਜਵਾਨ ਨਾਬਾਲਗ ਸਨ।