ਕੋਲਾ,ਖਾਦ ਨੂੰ ਲੈ ਕੇ ਪੰਜਾਬ ਸਰਕਾਰ ਦੀ ਵਧੀ ਪਰੇਸ਼ਾਨੀ, ਰੇਲਵੇ ਟ੍ਰੈਕ ਖਾਲੀ ਕਰਨ ਦੀ ਅਪੀਲ

0
685

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਲੇ-ਖਾਦ ਦੀ ਚਿੰਤਾ ਪਰੇਸ਼ਾਨ ਕਰਨ ਲੱਗੀ ਹੈ।ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਟੋਲ ਪਲਾਜ਼ਾ ਤੋਂ ਲੈ ਕੇ ਰੇਲਵੇ ਪੱਟੜੀ ਤੱਕ ਕਿਸਾਨ ਬੈਠੇ ਹੋਏ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪੰਜਾਬ ‘ਚ ਠੱਪ ਹੋ ਗਈ ਹੈ। ਜਿਸ ਕਾਰਨ ਪੰਜਾਬ ‘ਚ ਆਉਣ ਵਾਲੇ ਕੋਲੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਸ਼ੁਰੂ ਹੋ ਗਈ ਹੈ।

ਕੈਪਟਨ ਨੇ ਕਿਹਾ ਕਿ, ਜੇ ਕੋਲਾ ਪੰਜਾਬ ਨਹੀਂ ਆਉਂਦਾ ਤਾਂ ਬਿਜਲੀ ਦੀ ਘਾਟ ਵਧੇਗੀ। ਪੰਜਾਬ ਕੋਲ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦਣ ਲਈ ਇੰਨੇ ਪੈਸੇ ਨਹੀਂ ਹਨ। ਜੇ ਰੇਲ ਨਹੀਂ ਚੱਲਦੀ ਤਾਂ ਮੈਂ ਚੌਲਾਂ ਨੂੰ ਦੂਜੀ ਜਗ੍ਹਾ ਕਿਵੇਂ ਭੇਜਾਂਗਾ? ਕਣਕ ਦੀ ਅਗਲੀ ਫਸਲ ਲਈ ਯੂਰੀਆ ਕਿਵੇਂ ਆਵੇਗਾ?” ਕੈਪਟਨ ਨੇ ਕੋਲਾ-ਖਾਦ ਅਤੇ ਪੈਟਰੋਲ-ਡੀਜ਼ਲ ਦੀ ਕਮੀ ਦੀ ਵੀ ਚਿੰਤਾ ਜਤਾਈ ਹੈ। ਉਨ੍ਹਾਂ ਫਸਲ ਦੀ ਸਟੋਰੇਜ ਲਈ ਵੀ ਆ ਰਹੀ ਕਮੀ ਦਾ ਜ਼ਿਕਰ ਕੀਤਾ ਹੈ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਣ ਦਾ ਖਦਸ਼ਾ ਜਤਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਕੋਲੇ ਦੀ ਘਾਟ ਕਾਰਨ ਸਿਰਫ ਦੋ ਯੂਨਿਟ ਬੱਚੇ ਹਨ ਜੋ ਬਿਜਲੀ ਪੈਦਾ ਕਰ ਰਹੇ ਹਨ, ਬਾਕੀ ਥਾਂ ਬਿਜਲੀ ਬਣਨੀ ਬੰਦ ਹੋ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੋ ਕਿਸਾਨ ਅੰਦੋਲਨ ਕਰ ਰਹੇ ਹਨ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ।ਦੱਸ ਦੇਇਏ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਨੇ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ।