ਓਡੀਸ਼ਾ | ਇਥੋਂ ਇਕ ਹੋਰ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਓਡੀਸ਼ਾ ਵਿਚ ਇਕ ਹੋਰ ਟ੍ਰੇਨ ਹਾਦਸਾ ਹੋਇਆ। ਬਰਗੜ੍ਹ ਜ਼ਿਲ੍ਹੇ ਵਿਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੀਆਂ 5 ਬੋਗੀਆਂ ਪਟੜੀ ਤੋਂ ਉਤਰ ਗਈਆਂ। ਦੱਸਿਆ ਜਾ ਰਿਹਾ ਹੈ ਕਿ ਮੇਦਪੱਲੀ ਨੇੜੇ ਟ੍ਰੇਨ ਪਟੜੀ ਤੋਂ ਉਤਰ ਗਈ। ਇਹ ਮਾਲ ਗੱਡੀ ਬਾਰਗੜ੍ਹ ਜ਼ਿਲ੍ਹੇ ਦੇ ਡੂੰਗਰੀ ਚੂਨੇ ਦੀ ਖਾਨ ਤੋਂ ਬਾਰਗੜ੍ਹ ਵੱਲ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪਹੀਆ ਟੁੱਟਣ ਕਾਰਨ ਟ੍ਰੇਨ ਦੇ 5 ਡੱਬੇ ਪਲਟ ਗਏ। ਫਿਲਹਾਲ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਹੁਣ ਤੱਕ 275 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦਕਿ 1100 ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚੋਂ 187 ਮ੍ਰਿਤਕ ਦੇਹਾਂ ਦੀ ਪਛਾਣ ਨਹੀਂ ਹੋ ਸਕੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਦੱਸਿਆ ਕਿ ਨਿੱਜੀ ਸੀਮੈਂਟ ਕੰਪਨੀ ਵੱਲੋਂ ਇਸ ਮਾਲ ਗੱਡੀ ਨੂੰ ਚਲਾਇਆ ਜਾ ਰਿਹਾ ਸੀ। ਇਹ ਨੈਰੋ ਜੱਜ ਸਾਈਡਿੰਗ ‘ਤੇ ਚੱਲ ਰਹੀ ਸੀ। ਕੰਪਨੀ ਵੱਲੋਂ ਹੀ ਰੇਲਿੰਗ ਸਟਾਕ, ਇੰਜਣ, ਵੈਗਨ। ਟ੍ਰੇਨ ਟਰੈਕ ਸਣੇ ਸਾਰੇ ਬੁਨਿਆਦੀ ਢਾਂਚੇ ਦਾ ਰੱਖ-ਰਖਾਅ ਕੀਤਾ ਜਾ ਰਿਹਾ ਹੈ।