ਸੁਲਤਾਨਪੁਰ ਲੋਧੀ | ਇਥੇ ਬੀਤੀ ਸ਼ਾਮ ਇਕ ਨਵਵਿਆਹੁਤਾ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਮੁਸਕਾਨ ਵਜੋਂ ਹੋਈ, ਜਿਸ ਦਾ ਵਿਆਹ 10 ਮਹੀਨੇ ਪਹਿਲਾਂ ਹੀ ਸੰਨੀ ਨਾਂ ਦੇ ਮੁੰਡੇ ਨਾਲ ਹੋਇਆ ਸੀ, ਜੋ ਰੂਰਲ ਚੰਡੀਗੜ੍ਹ ਬਸਤੀ ਦਾ ਰਹਿਣ ਵਾਲਾ ਹੈ। ਮੁਸਕਾਨ ਇਸ ਸਮੇਂ ਗਰਭਵਤੀ ਸੀ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ‘ਤੇ ਹੱਤਿਆ ਦੇ ਆਰੋਪ ਲਾਏ ਹਨ। ਮ੍ਰਿਤਕਾ ਦੇ ਪਿਤਾ ਕੁਲਵਿੰਦਰ ਸਿੰਘ, ਮਾਤਾ ਸੀਮਾ, ਭਰਾ ਮੰਗਾ ਤੇ ਗਗਨ ਨੇ ਦੱਸਿਆ ਕਿ ਉਹ ਜੱਗੂ ਸ਼ਾਹ ਡੇਰਾ ਕਪੂਰਥਲਾ ਦੇ ਵਾਸੀ ਹਨ। ਉਨ੍ਹਾਂ ਕਿਹਾ ਕਿ ਲੜਕੀ ਦੇ ਵਿਆਹ ਸਮੇਂ ਉਨ੍ਹਾਂ ਨੇ ਲੜਕੇ ਵਾਲਿਆਂ ਨੂੰ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪਰ ਫਿਰ ਵੀ ਦਾਜ ਦੇ ਨਾਂ ‘ਤੇ ਉਸ ਦੇ ਸਹੁਰੇ ਵਾਲੇ ਉਸ ਨੂੰ ਤੰਗ ਕਰਦੇ ਸਨ। ਇੰਨਾ ਹੀ ਨਹੀਂ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।
ਸਹੁਰਾ ਪਰਿਵਾਰ ‘ਤੇ ਆਰੋਪ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਬੇਟੀ ਨੂੰ ਮਾਨਸਿਕ ਰੂਪ ਤੋਂ ਪ੍ਰਤਾੜਿਤ ਕਰਦੇ ਸਨ। ਮ੍ਰਿਤਕਾ ਦੇ ਗਰਭਵਤੀ ਹੋਣ ਦੇ ਬਾਵਜੂਦ ਉਸ ਨੂੰ ਕੁੱਟਿਆ ਜਾਂਦਾ ਸੀ।
ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਲਾਰਡ ਕ੍ਰਿਸ਼ਨਾ ਰੋਡ ਸਹੁਰੇ ‘ਤੇ ਧਰਨਾ ਦਿੱਤਾ, ਜਿਥੇ ਉਨ੍ਹਾਂ ਪੁਲਿਸ ਤੋਂ ਸਹੁਰਾ ਪਰਿਵਾਰ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)