ਪੰਜਾਬ ‘ਚ ਫਿਰ ਰੂਹ ਕੰਬਾਊ ਵਾਰਦਾਤ, ਧੀ ਦੇ ਮੰਗੇਤਰ ਨੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕਤਲ

0
2026

ਲੁਧਿਆਣਾ | ਇੱਥੇ ਥਾਣਾ ਦੁੱਗਰੀ ਦੇ ਇਲਾਕੇ ‘ਚ ਧੀ ਦੇ ਮੰਗੇਤਰ ਵਲੋਂ ਚਾਕੂ ਨਾਲ ਵਾਰ ਕਰ ਕੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਖ਼ਬਰ ਦਾ ਪਤਾ ਲੱਗਦੇ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਫਿਲਹਾਲ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਮ੍ਰਿਤਕਾਂ ਧੀ ਪਛਾਣ ਪੁਸ਼ਪਾ ਰਾਣੀ (55) ਅਤੇ ਉਸ ਦੇ ਪੁੱਤਰ ਪਰਦੀਪ ਕੁਮਾਰ (20) ਵਜੋਂ ਹੋਈ ਹੈ। ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੋਸ਼ੀ ਅਮਨਦੀਪ ਸਿੰਘ ਵਾਸੀ ਜਹਾਜ਼ ਵਾਲੀ ਕੋਠੀ, ਮਾਣਕਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਪੁਸ਼ਪਾ ਦੀ ਧੀ ਸੁਮਨ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਭਰਾ ਨਾਲ ਫੁਟੱਪਥ ‘ਚੇ ਰਹਿੰਦੀ ਸੀ ਅਤੇ ਖਿਡੌਣੇ ਵੇਚਣ ਦਾ ਕੰਮ ਕਰਦੇ ਸਨ। ਕੁੱਝ ਮਹੀਨੇ ਪਹਿਲਾਂ ਉਸ ਦੀ ਮੰਗਣੀ ਦੋਸ਼ੀ ਅਮਨਦੀਪ ਨਾਲ ਹੋਈ ਸੀ।

ਉਸ ਤੋਂ ਬਾਅਦ ਦੋਹਾਂ ਪਰਿਵਾਰਾਂ ਦਾ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਅਮਨਦੀਪ ਨਾਲ ਰਿਸ਼ਤਾ ਤੋੜਨਾ ਚਾਹੁੰਦੇ ਸੀ। ਇਸ ਗੱਲ ਦੇ ਚੱਲਦਿਆਂ ਅਮਨਦੀਪ ਦੀ 8 ਜੂਨ ਨੂੰ ਮਾਂ ਅਤੇ ਭਰਾ ਨਾਲ ਬਹਿਸ ਹੋਈ ਅਤੇ ਉਸ ਨੇ ਲੱਕੜ ਵੱਢਣ ਵਾਲੀ ਕੁਹਾੜੀ ਨਾਲ ਦੋਹਾਂ ‘ਤੇ ਵਾਰ ਕਰ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦੋਂ ਉਹ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਭੱਜਣ ਲੱਗਾ ਤਾਂ ਲੋਕਾਂ ਨੇ ਦਬੋਚ ਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਨੇ ਸੁਮਨ ਦੇ ਬਿਆਨਾਂ ‘ਤੇ ਅਮਨਦੀਪ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹਹੈ।