ਇਕ ਹੋਰ ਕਿਸਾਨ ਆਗੂ ਸ਼ਹੀਦ, ਦਿੱਲੀ ਧਰਨੇ ਤੋਂ ਪਰਤੇ ਲੱਖੋਵਾਲ ਯੂਨੀਅਨ ਦੇ ਇਕਾਈ ਪ੍ਰਧਾਨ ਦੀ ਮੌਤ

0
1910

ਕੋਟਕਪੂਰਾ | ਕਿਸਾਨੀ ਸੰਘਰਸ਼ ‘ਚ ਲੰਮੇ ਸਮੇਂ ਤੋਂ ਸ਼ਮੂਲੀਅਤ ਕਰ ਰਹੇ ਕਿਸਾਨ ਆਗੂ ਦੀ ਮੌਤ ਦੀ ਖਬਰ ਹੈ। ਇਸ ਸਬੰਧੀ ਕਿਸਾਨ ਆਗੂ ਬੋਹੜ ਸਿੰਘ ਖਾਰਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਇਕਾਈ ਪ੍ਰਧਾਨ ਗੁਰਦੀਪ ਸਿੰਘ ਪਿੰਡ ਹਰੀਏ ਵਾਲਾ ਬੀਤੀ 26 ਨਵੰਬਰ ਤੋਂ ਦਿੱਲੀ ਧਰਨੇ ‘ਚ ਹਾਜ਼ਰੀ ਲਗਵਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਉਹ ਪਿੰਡ ਹਰੀਏ ਵਾਲਾ ਵਿਖੇ ਵਾਪਸ ਆ ਗਿਆ ਸੀ, ਜਿਸ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਅੱਜ ਫਰੀਦਕੋਟ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਇਹ ਕਿਸਾਨ ਆਗੂ ਸ਼ਹੀਦ ਹੋ ਗਿਆ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)