ਸੰਗਰੂਰ ‘ਚ ਕੋਰੋਨਾ ਨਾਲ ਇਕ ਹੋਰ ਮੌਤ

0
121

ਸੰਗਰੂਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਤੇਜੀ ਨਾਲ ਵੱਧ ਰਿਹਾ ਹੈ। ਮੰਗਲਵਾਰ ਨੂੰ ਜਿਲ੍ਹੇ ਸੰਗਰੂਰ ਵਿਚ ਕੋਰੋਨਾ ਨਾਲ ਇਕ ਮੌਤ ਹੋਰ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਿਜਵਾਨ ਫਾਰੂਕੀ ਦੇ ਰੂਪ ਵਿਚ ਹੋਈ ਹੈ। 60 ਸਾਲ ਦਾ ਰਿਜਵਾਨ ਦੀ 10 ਜੂਨ ਨੂੰ ਕੋਰੋਨਾ ਰਿਪੋਰਟ ਪਾਜੀਟਿਵ ਆਈ ਸੀ। ਰਿਜਵਾਨ ਸ਼ੂਗਰ ਤੇ ਹੋਰ ਬਿਮਾਰੀਆਂ ਨਾਲ ਪਹਿਲਾਂ ਵੀ ਪੀੜਤ ਸੀ ਤੇ ਅੱਜ ਉਸ ਨੇ ਦੰਮ ਤੋੜ ਦਿੱਤਾ। ਦੱਸ ਦਈਏ ਇਹ ਸੰਗਰੂਰ ਵਿਚ ਕੋਰੋਨਾ ਨਾਲ ਹੋਈ ਚੌਥੀ ਮੌਤ ਹੈ। ਇਹ ਚਾਰੋਂ ਮ੍ਰਿਤਕ ਮਲੇਰਕੋਟਲਾ ਨਾਲ ਸੰਬੰਧਿਤ ਹੈ।