ਗੁਰਦਾਸਪੁਰ ‘ਚ ਕੋਰੋਨਾ ਦਾ 1 ਹੋਰ ਕੇਸ ਆਇਆ ਸਾਹਮਣੇ

0
1033

ਗੁਰਦਾਸਪੁਰ . ਜਿਲ੍ਹੇ ਵਿਚ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣਾ ਆਇਆ ਹੈ। ਪਹਿਲਾਂ ਜਿਲ੍ਹੇ ਵਿਚ ਪਾਜ਼ੀਟਿਵ ਗਿਣਤੀ 9 ਸੀ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਇਹ ਵਿਅਕਤੀ ਪਿੰਡ ਕੋਠੇ ਮਜੀਠੀਆ ਬਲਾਕ ਬਹਿਰਾਮਪੁਰ ਦਾ ਹੈ ਤੇ ਬੀਤੇ ਦਿਨੀਂ ਮੁੰਬਈ ਵਿਚੋਂ ਆਇਆ ਸੀ। ਇਸਨੂੰ ਕਮਿਊਨਿਟੀ ਹੈਲਥ ਸੈਂਟਰ, ਧਾਰੀਵਾਲ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ 141 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ। 129  ਘਰਾਂ ਨੂੰ ਭੇਜੇ ਗਏ ਹਨ (122 ਠੀਕ ਹੋਏ ਹਨ, 07 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)। 04 ਪੀੜਤ ਧਾਰੀਵਾਲ ਅਤੇ  05 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 3340 ਸ਼ੱਕੀ ਮਰੀਜਾਂ ਵਿਚੋਂ 3195 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 141 ਕੋਰੋਨਾ ਪੀੜਤ ਅਤੇ 04 ਸੈਂਪਲ ਰਿਜੈਕਟ ਹੋਏ ਹਨ।