ਲੜਕੀ ਦੇ ਪਰਿਵਾਰ ਤੋਂ ਤੰਗ ਆ ਕੇ ਲੜਕੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਮਿਲਿਆ ਸੁਸਾਈਡ ਨੋਟ

0
2062

ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ ਦੇ ਮੁਹੱਲਾ ਨਾਨਕਸਰ ਵਿਖੇ ਰਹਿੰਦੇ ਇੱਕ ਲੜਕੇ ਨੇ ਲੜਕੀ ਦੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੇ ਵੱਲੋਂ ਲਿਖਿਆ ਸੁਸਾਈਡ ਨੋਟ ਵੀ ਪੁਲਿਸ ਨੇ ਬਰਾਮਦ ਕੀਤਾ ਹੈ।

ਲੜਕੇ ਦੇ ਪਰਿਵਾਰਕ ਮੈਂਬਰ ਮੁਤਾਬਕ ਮੁੰਡੇ-ਕੁੜੀ ਦੀ 5 ਸਾਲ ਤੋਂ ਗੱਲਬਾਤ ਸੀ, ਦੋਵਾਂ ਪਰਿਵਾਰਾਂ ਦਾ ਆਉਣਾ-ਜਾਣਾ ਸੀ। ਪਰਸੋਂ ਮੁੰਡੇ ਨੂੰ ਬੁਲਾ ਕੇ ਕਿਹਾ ਕਿ ਤੁਹਾਡਾ ਵਿਆਹ ਕਰ ਦਿਆਂਗੇ ਪਰ ਇਕ ਦਿਨ ਉਨ੍ਹਾਂ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਜਾਣਦੇ ਨਹੀਂ, ਅਸੀਂ ਵਿਆਹ ਨਹੀਂ ਕਰਨਾ। ਦੋਵੇਂ ਪਰਿਵਾਰ ਅਲੱਗ-ਅਲੱਗ ਬਰਾਦਰੀ ਨਾਲ ਸਬੰਧਿਤ ਹਨ।

ਪਰਿਵਾਰਕ ਮੈਂਬਰ ਮੁਤਾਬਕ ਮੁੰਡੇ ਦਾ ਨਾਂ ਗੁਲਪ੍ਰੀਤ (27) ਹੈ। ਲੜਕੇ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)