ਨੈਸ਼ਨਲ ਡੈਕਸ, 8 ਫਰਵਰੀ।ਜਿੱਥੇ ਦਿੱਲੀ ਵਿਧਾਨ ਚੋਣਾ ਦਾ ਤਗੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।2025 ਦੀਆ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਸ਼ੁਰੂਆਤੀ ਗਿਣਤੀ ਵਿੱਚ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ।ਜਦੋਂ ਕਿ ਮਨੀਸ਼ ਸਿਸੋਦੀਆ ਵਰਗੇ ਕੁਝ ਵੱਡੇ ਚਿਹਰੇ ਹੁਣ ਭਾਜਪਾ ਉਮੀਦਵਾਰਾਂ ਤੋਂ ਹਾਰ ਗਏ ਹਨ।ਜੰਗਪੁਰਾ ਸੀਟ ਤੋੰ ਆਪ ਦੀ ਹਾਰ ਹੋਈ ਹੈ।ਸਵੇਰੇ 11 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) 70 ‘ਚੋਂ 42 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਆਮ ਆਦਮੀ ਪਾਰਟੀ 28 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਰੁਝਾਨਾਂ ‘ਚ ਕਾਂਗਰਸ ਇਕ ਵੀ ਸੀਟ ‘ਤੇ ਅੱਗੇ ਨਹੀਂ ਹੈ। ਜੇਕਰ ਇਹ ਨਤੀਜਾ ਰਿਹਾ ਤਾਂ ਕਾਂਗਰਸ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਆਪਣਾ ਖਾਤਾ ਨਹੀਂ ਖੋਲ੍ਹੇਗੀ।ਨਤੀਜਿਆਂ ਨੂੰ ਵੇਖਦਿਆਂ ਲੱਗ ਰਿਹਾ ਹੈ ਕਿ ਬੀਜੇਪੀ ਦਿੱਲੀ ਵਿਚ 27 ਸਾਲਾਂ ਮਗਰੋਂ ਸੱਤਾ ਵਿਚ ਵਾਪਸੀ ਕਰ ਸਕਦੀ ਹੈ।
ਇਸੇ ਵਿਚਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਉਮੀਦਵਾਰ ਦਾ ਆਚਰਣ, ਵਿਚਾਰ ਸ਼ੁੱਧ ਹੋਣੇ ਚਾਹੀਦੇ ਹਨ, ਜੀਵਨ ਬੇਦਾਗ ਹੋਣਾ ਚਾਹੀਦਾ ਹੈ, ਤਿਆਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਗੁਣ ਵੋਟਰਾਂ ਨੂੰ ਉਸ ‘ਤੇ ਵਿਸ਼ਵਾਸ ਕਰਨ ਦਿੰਦੇ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ, “…ਲੋਕਾਂ ਦਾ ਨਵੀਂ ਪਾਰਟੀ ‘ਤੇ ਵਿਸ਼ਵਾਸ ਸੀ ਪਰ ਬਾਅਦ ‘ਚ ਸ਼ਰਾਬ ਦੀਆਂ ਦੁਕਾਨਾਂ ਵਧਾਉਣ ਕਾਰਨ ਅਰਵਿੰਦ ਕੇਜਰੀਵਾਲ ਇਮੇਜ ਖਰਾਬ ਹੋਣ ਲੱਗੀ। ਜਨਤਾ ਦੀ ਨਿਰਸਵਾਰਥ ਸੇਵਾ ਹੀ ਭਗਵਾਨ ਦੀ ਪੂਜਾ ਹੈ, ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ, ਜਿਸ ਕਾਰਨ ਉਹ ਗਲਤ ਰਸਤੇ ‘ਤੇ ਚਲਾ ਗਿਆ…।”
ਨਤੀਜਿਆਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੇ ਪਰਵੇਸ਼ ਵਰਮਾ ਤੋਂ ਪਹਿਲੇ ਗੇੜ ਦੀ ਗਿਣਤੀ ਤੱਕ 74 ਵੋਟਾਂ ਨਾਲ ਪਿੱਛੇ ਚੱਲ ਰਹੇ ਸਨ, ਅਤੇ ਕੇਜਰੀਵਾਲ ਦੀ ਹਾਰ ਹੋਈ ਹੈ। ਪ੍ਰਵੇਸ਼ ਵਰਮਾ ਦੀ ਜਿੱਤ ਹੋਈ ਹੈ।ਜਦ ਕਿ ਕਾਂਗਰਸ ਦੇ ਸੰਦੀਪ ਦੀਕਸ਼ਿਤ ਨੂੰ 2812 ਵੋਟਾਂ ਮਿਲੀਆਂ।
ਨਤੀਜਿਆਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੇ ਪਰਵੇਸ਼ ਵਰਮਾ ਤੋਂ ਪਹਿਲੇ ਗੇੜ ਦੀ ਗਿਣਤੀ ਤੱਕ 74 ਵੋਟਾਂ ਨਾਲ ਪਿੱਛੇ ਚੱਲ ਰਹੇ ਸਨ, ਅਤੇ ਕੇਜਰੀਵਾਲ ਦੀ ਹਾਰ ਹੋਈ ਹੈ। ਪ੍ਰਵੇਸ਼ ਵਰਮਾ ਦੀ ਜਿੱਤ ਹੋਈ ਹੈ।ਜਦ ਕਿ ਕਾਂਗਰਸ ਦੇ ਸੰਦੀਪ ਦੀਕਸ਼ਿਤ ਨੂੰ 2812 ਵੋਟਾਂ ਮਿਲੀਆਂ।
ਆਖਰੀ ਦੌਰ ਦੀ ਗਿਣਤੀ ਤੋਂ ਬਾਅਦ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਸੀਟ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਤੋਂ ਅੱਗੇ ਨਿਕਲਦੇ ਹੋਏ ਜਿੱਤ ਹਾਸਿਲ ਕਰ ਲਈ ਹੈ। ਜੰਗਪੁਰਾ ਸੀਟ ‘ਤੇ ਮਨੀਸ਼ ਸਿਸੋਦੀਆ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਤੋਂ ਪਿੱਛੇ ਰਹਿ ਰਹਿ ਗਏ ਹਨ। ਅਤੇ ਤਲਵਿੰਦਰ ਸਿੰਘ ਮਰਵਾਹ ਜਿੱਤ ਗਏ ਹਨ। ਜਦਕਿ ਕਾਂਗਰਸ ਦੇ ਫਰਹਾਦ ਸੂਰੀ ਨੂੰ 4998 ਵੋਟਾਂ ਮਿਲੀਆਂ ਹਨ। ਦਿੱਲੀ ਦੀ ਸੱਤਾ ਤੇ 27 ਸਾਲ ਬਾਅਦ ਮੁੜ ਸੱਤਾ ਵਿੱਚ ਆਉਣ ਦੇ ਅਸਾਰ ਸਾਫ਼ ਦਿਖਾਈ ਦੇ ਰਹੇ ਹਨ।