ਪਹਿਲਾਂ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਲਿਖ ਕੇ ਖਿੱਚਵਾਈ ਫੋਟੋ, ਗ੍ਰਿਫਤਾਰ ਹੋਏ 19 ਸਾਲ ਅੰਕਿਤ ਦਾ ਸਿੱਧੂ ਨੂੰ ਮਾਰਨਾ ਪਹਿਲਾਂ ਕਤਲ

0
231

ਨਵੀਂ ਦਿੱਲੀ | ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ 19 ਸਾਲ ਦੇ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਰਹਿਣ ਵਾਲੇ ਅੰਕਿਤ ਨੇ ਇਹ ਪਹਿਲਾਂ ਕਤਲ ਕੀਤਾ ਹੈ। ਉਸ ਨੇ ਕਤਲ ਤੋਂ ਪਹਿਲਾਂ ਕਾਰਤੂਸ ਨਾਲ ਸਿੱਧੂ ਮੂਸੇਵਾਲ ਲਿਖ ਕੇ ਫੋਟੋ ਵੀ ਖਿਚਵਾਈ ਸੀ। ਅੰਕਿਤ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਦੱਸਿਆ ਹੈ ਕਿ ਸਿੱਧੂ ਦਾ ਕਤਲ ਕਰਨ ਤੋਂ ਬਾਅਦ ਅੰਕਿਤ ਨੇ 38 ਜਗ੍ਹਾਵਾਂ ਬਦਲੀਆਂ ਸਨ। ਉਹ ਆਪਣੇ ਸਾਥੀ ਨਾਲ ਫੌਰਨ ਭੱਜਣ ਦੀ ਤਿਆਰੀ ਵਿਚ ਸੀ।

This is what is called karma?#Karma
pic.twitter.com/NzO7GdT02U
— ??? ???? (@Durga_jha10) July 4, 2022

ਅੰਕਿਤ ਨੇ ਸਿੱਧੂ ਨੂੰ ਮਾਰਨ ਲਈ ਸਭ ਤੋਂ ਅੱਗੇ ਜਾ ਕੇ ਗੋਲੀਆਂ ਚਲਾਈਆਂ ਸਨ। ਅੰਕਿਤ ਤੇ ਉਸਦੇ ਸਾਥੀ ਕੋਲੋ ਦਿੱਲੀ ਪੁਲਿਸ ਨੇ 2 ਰਿਵਾਲਵਰ, 19 ਕਾਰਤੂਸ, ਸਿੰਮ ਕਾਰਡ, ਮੋਬਾਈਲ ਤੇ ਤਿੰਨ ਪੁਲਿਸ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਇਹ ਬੱਸ ਵਿਚ ਭੱਜਣ ਵਾਲੇ ਸਨ। ਪੁਲਿਸ ਦੀਆਂ ਵਰਦੀਆਂ ਇਸ ਲਈ ਕੋਲ ਰੱਖੀਆਂ ਸੀ ਤਾਂ ਕੀ ਪੁਲਿਸ ਦੀ ਵਰਦੀ ਪਾ ਕੇ ਭੱਜਣ ਸਮੇਂ ਕੋਈ ਉਹਨਾਂ ਉਪਰ ਸ਼ੱਕ ਨਾ ਕਰੇ।