ਸ੍ਰੀ ਹਰਮਿੰਦਰ ਸਾਹਿਬ ਦੇ ਰਸਤੇ ‘ਤੇ ਮਿਲਿਆ ਨਸ਼ੇ ‘ਚ ਰੱਜਿਆ ਨੌਜਵਾਨ, ਵੀਡੀਓ ਵਾਇਰਲ

0
556

ਅੰਮ੍ਰਿਤਸਰ | ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਜਾਲ ‘ਚ ਫਸਾਉਂਦਾ ਜਾ ਰਿਹਾ ਹੈ। ਇਨ੍ਹਾਂ ਨਸ਼ਾ ਵੇਚਣ ਅਤੇ ਪੀਣ ਵਾਲਿਆਂ ਨੇ ਗੁਰੂਘਰ ਵੀ ਨਹੀਂ ਬਕਸ਼ੇ। ਅੱਜ ਸਵੇਰੇ 5 ਵਜੇ ਹਰਿਮੰਦਰ ਸਾਹਿਬ ਦੇ ਬਾਹਰ ਦੇ ਰਸਤੇ ‘ਤੇ ਨੌਜਵਾਨ ਨਸ਼ੇ ਨਾਲ ਰਜਿਆ ਮਿਲਿਆ, ਜਦੋ ਕਿਸੇ ਸ਼ਰਧਾਲੂ ਵਲੋਂ ਇਸ ਦੀ ਵੀਡੀਓ ਬਣਾਈ ਗਈ, ਜਿਸ ਵਿਚ ਇਸ ਨੇ ਮੰਨਿਆ ਕਿ ਇਹ ਨਸ਼ਾ ਕਰਦਾ ਹੈ । ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਨਸ਼ਾ ਪੂਰੇ ਜ਼ੋਰਾਂ ‘ਤੇ ਅਤੇ ਪ੍ਰਸ਼ਾਸਨ ਕੁੱਕ ਨੀਂਦ ਸੁੱਤਾ ਪਿਆ ਹੈ।