ਭੈਣ ਨੂੰ ਸਕੂਲ ਛੱਡ ਕੇ ਵਾਪਸ ਆ ਰਹੇ ਭਰਾ ਨਾਲ ਵਾਪਰਿਆ ਹਾਦਸਾ, ਮਿਲੀ ਦਰਦਨਾਕ ਮੌਤ

0
473

ਹੁਸ਼ਿਆਰਪੁਰ, 25 ਸਤੰਬਰ | ਜਲੰਧਰ-ਪਠਾਨਕੋਟ ਰੇਲਵੇ ਮਾਰਗ ‘ਤੇ ਸਥਿਤ ਮਾਰਕਫੈੱਡ ਗੋਦਾਮ (ਡੀ.ਆਈ.ਪੀ.ਐੱਸ. ਸਕੂਲ) ਫਾਟਕ ਨੇੜੇ ਅੱਜ ਸਵੇਰੇ ਵਾਪਰੇ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅੰਮ੍ਰਿਤਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਡੇਹਰੀਵਾਲ (ਗੜ੍ਹਦੀਵਾਲਾ) ਵਜੋਂ ਹੋਈ ਹੈ, ਜੋ ਪਾਠੀ ਸਿੰਘ ਸੀ। ਇਹ ਹਾਦਸਾ ਸਵੇਰੇ 8.50 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਉੜਮੁੜ ਦੇ ਇੱਕ ਸਕੂਲ ਆਪਣੀ ਟੀਚਰ ਭੈਣ ਨੂੰ ਛੱਡ ਕੇ ਵਾਪਸ ਆ ਰਿਹਾ ਅੰਮ੍ਰਿਤਪ੍ਰੀਤ ਕਾਮਾਖਿਆ ਐਕਸਪ੍ਰੈਸ ਰੇਲਗੱਡੀ ਦੀ ਲਪੇਟ ‘ਚ ਆ ਗਿਆ ਤੇ ਉਸ ਦੀ ਮੌਤ ਹੋ ਗਈ।

ਹਾਦਸੇ ਸਮੇਂ ਉਸ ਦਾ ਮੋਟਰਸਾਈਕਲ ਡਿਪਸ ਸਕੂਲ ਦੇ ਗੇਟ ਕੋਲ ਖੜ੍ਹਾ ਸੀ। ਅੰਮ੍ਰਿਤਪ੍ਰੀਤ ਕਿਨ੍ਹਾਂ ਹਾਲਾਤਾਂ ਵਿੱਚ ਰੇਲਗੱਡੀ ਦੀ ਲਪੇਟ ਵਿੱਚ ਆ ਗਿਆ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਏ.ਐਸ.ਆਈ ਸਤਪਾਲ ਸਿੰਘ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।