ਮੁੜ ਦੁਬਾਰਾ ਇਕੱਠੇ ਹੋਏ ਜੋਤੀ ਨੂਰਾ ਤੇ ਪਤੀ ਕੁਨਾਲ, ਕੁਝ ਦਿਨ ਪਹਿਲਾਂ ਹੋ ਰਹੀ ਸੀ ਤਲਾਕ ਦੀ ਗੱਲ

0
662

ਜਲੰਧਰ | ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਪਾਸੀ ਨਾਲ ਮੁੜ ਦੁਬਾਰਾ ਰਹਿਣ ਦਾ ਫੈਸਲਾ ਕਰ ਲਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਅਸੀਂ ਲੋਕਾਂ ਦੀ ਦੁਆਵਾਂ ਸਦਕਾ ਮੁੜ ਇਕੱਠੇ ਹੋ ਗਏ ਹਾਂ। ਜੋਤੀ ਨੇ ਆਪਣੀ ਫੇਸਬੁੱਕ ਉਪਰ ਲਿਖਿਆ ਅਸੀਂ ਦੋ ਨਹੀਂ ਇਕ ਹੀ ਹਾਂ।

ਹਾਲਾਂਕਿ ਇਕ ਹਫ਼ਤਾ ਪਹਿਲਾਂ ਜੋਤੀ ਨੂਰਾ ਨੇ ਆਪਣੇ ਪਰਿਵਾਰਕ ਝਗੜੇ ਨੂੰ ਲੈ ਕੇ ਇੱਕ ਕਾਨਫਰੰਸ ਕੀਤੀ ਸੀ ਤਾਂ ਉਸ ਨੇ ਕਿਹਾ ਕਿ ਉਸ ਨੇ ਕੁਨਾਲ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਸ ਨੇ ਕੁਨਾਲ ਤੋਂ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ।

ਜੋਤੀ ਨੂਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਾ ਕੇ ਕੁਨਾਲ ਪਾਸੀ ਨਾਲ 2014 ‘ਚ ਪ੍ਰੇਮ ਵਿਆਹ ਕਰਵਾ ਲਿਆ ਸੀ। ਜੋਤੀ ਨੇ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਗਾਇਆ ਸੀ ਕਿ ਵਿਆਹ ਦੇ ਇਕ ਸਾਲ ਤੱਕ ਸਭ ਕੁਝ ਠੀਕ ਚੱਲਿਆ ਪਰ ਬਾਅਦ ‘ਚ ਕੁਨਾਲ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਕੁਨਾਲ ਨਸ਼ੇ ਦਾ ਆਦੀ ਹੈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਚੁੱਕਾ ਹੈ। ਉਸ ਨੇ ਕੁਨਾਲ ਨੂੰ ਉੱਚ ਦਰਜੇ ਦਾ ਨਸ਼ੇੜੀ ਬਣਾ ਦਿੱਤਾ ਸੀ। ਹੁਣ ਉਹਨਾਂ ਨੇ ਦੁਬਾਰਾ ਨਾਲ ਰਹਿਣ ਦਾ ਫੈਸਲਾ ਕਰ ਲਿਆ ਹੈ। ਕੁਨਾਲ ਪਾਸੀ ਨੇ ਵੀ ਸੋਸ਼ਲ ਮੀਡੀਆ ਉਪਰ ਆਪਣਾ ਪੱਖ ਰੱਖਦੇ ਹੋਏ ਮਾਫੀ ਮੰਗ ਲਈ ਹੈ।