ਅੰਮ੍ਰਿਤਸਰ : ਵਕਫ਼ ਬੋਰਡ ਦੀ ਵੱਡੀ ਕਾਰਵਾਈ, ਲੋਕਾਂ ਨੂੰ ਮਕਾਨ ਖਾਲੀ ਕਰਨ ਦਾ ਫਰਮਾਨ ਕੀਤਾ ਜਾਰੀ

0
914

ਅੰਮ੍ਰਿਤਸਰ | ਵਕਫ਼ ਬੋਰਡ ਦੀ ਟੀਮ ਅੰਮ੍ਰਿਤਸਰ ਦੇ ਵਾਰਡ ਨੰਬਰ 68 ਵਿਚ ਪਹੁੰਚੀ ਅਤੇ ਘਰਾਂ ਦੀ ਜ਼ਮੀਨੀ ਪ੍ਰਬੰਧ ਦੀ ਜਾਂਚ ਕੀਤੀ, ਟੀਮ ਨੇ ਕੌਂਸਲਰ ਅਤੇ ਇਲਾਕੇ ਦੇ ਹੋਰ ਵਿਅਕਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਧਰ ਲੋਕਾਂ ਦਾ ਕਹਿਣਾ ਹੈ ਕਿ 30 ਤੋਂ 40 ਲੱਖ ਖਰਚ ਕੇ ਘਰ ਬਣਾਇਆ ਹੈ ਹੁਣ ਵਕਫ਼ ਬੋਰਡ ਵਾਲੇ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਘਰ ਬਣਾਉਣ ਲੱਗੇ ਜ਼ਮੀਨ ਖਰੀਦੀ ਅਤੇ ਹੁਣ ਪ੍ਰਤੀ ਗਜ਼ ਦੇ ਹਿਸਾਬ ਨਾਲ ਕਿਉਂ ਅਦਾ ਕਰੀਏ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮਕਾਨ ਖਾਲੀ ਕਰਨੇ ਪੈਣਗੇ ਜਾਂ ਪ੍ਰਤੀ ਗਜ਼ ਕੁਝ ਰਕਮ ਅਦਾ ਕਰਨੀ ਪਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਮੀਨ ਦਾ ਕਿਰਾਇਆ ਜਾਂ ਪਟਾ ਕਰਵਾਉਣਾ ਲਾਜ਼ਮੀ ਹੋਵੇਗਾ । ਸਥਾਨਕ ਲੋਕਾਂ ਵੱਲੋਂ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।