ਅੰਮ੍ਰਿਤਸਰ : ਅਪਾਹਿਜ ਸਿੱਖ ਨੌਜਵਾਨ ਤੋਂ ਲੁਟੇਰਿਆਂ ਖੋਹਿਆ ਮੋਬਾਈਲ, 1 ਮਹੀਨੇ ‘ਚ ਦੂਜੀ ਵਾਰ ਲੁੱਟਿਆ

0
154

ਅੰਮ੍ਰਿਤਸਰ | ਇਥੇ ਇਕ ਅੰਗਹੀਣ ਵਿਅਕਤੀ ਤੋਂ ਮੋਬਾਈਲ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪਹਿਲਾਂ ਔਰਤਾਂ ਵੱਲੋਂ ਅਤੇ ਦੂਜੀ ਵਾਰ ਉਹ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ। ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚ ਗਈ ਹੈ ਪਰ ਉਹ ਹੱਥੋਪਾਈ ਕਰਨ ਵਾਲੇ ਦਾ ਚਹਿਰਾ ਨਹੀਂ ਦੇਖ ਸਕਿਆ।

ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਅਪਾਹਿਜ ਹੈ। ਕੁਝ ਸਾਲ ਪਹਿਲਾਂ, ਉਸ ਨੇ ਪਰਿਵਾਰ ਦਾ ਢਿੱਡ ਭਰਨ ਲਈ ਆਪਣੇ ਟ੍ਰਾਈ ਸਾਈਕਲ ‘ਤੇ ਧੂਫ, ਸਟਿਕਸ ਵੇਚਣੇ ਸ਼ੁਰੂ ਕੀਤੇ। ਰਜਿੰਦਰ ਨੇ ਇਸ ਦੌਰਾਨ ਖਾਣ-ਪੀਣ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਪਰ ਹੁਣ ਲੁਟੇਰਿਆਂ ਨੇ ਇਸ ਨੌਜਵਾਨ ਨੂੰ ਵੀ ਨਹੀਂ ਬਖ਼ਸ਼ਿਆ।

ਸਨੈਚਰ ਬੀਤੀ ਦੁਪਹਿਰ ਉਸ ਦੇ ਖੋਖੇ ‘ਤੇ ਆਏ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਅਜਿਹਾ ਇਕ ਮਹੀਨੇ ਵਿਚ ਦੂਜੀ ਵਾਰ ਹੋਇਆ ਹੈ।ਤੁਰਨ-ਫਿਰਨ ਤੋਂ ਅਸਮਰੱਥ ਰਜਿੰਦਰ ਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਜਿੰਦਰ ਤੋਂ ਮੋਬਾਈਲ ਖੋਹਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੁਟੇਰਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ