ਅੰਮ੍ਰਿਤਸਰ, 31 ਦਸੰਬਰ| ਪੰਜਾਬ ਵਿੱਚ 2016 ਵਿੱਚ ਬਹੁਤ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਖਿਲਾਫ ਧਾਰਾ 295 ਏ ਤਹਿਤ ਮਾਮਲੇ ਦਰਜ ਕਰਕੇ ਜੇਲ੍ਹ ਭੇਜਿਆ ਸੀ।
ਇਸ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮਦਵਾਲੀ ਮੁਸਲਮਾਨਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਹ ਬੇਅਦਬੀ ਤਿੰਨ ਲੋਕਾਂ ਨੇ ਕੀਤੀ ਸੀ। ਜਿਨ੍ਹਾਂ ਨੂੰ ਪੁਲਿਸ ਨੇ ਜੇਲ੍ਹ ਭੇਜਿਆ ਸੀ ਤਾਂ ਉੱਥੇ ਸਰਬਜੀਤ ਸਿੰਘ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ, ਜਿਸਨੇ ਇਨ੍ਹਾਂ ਆਰੋਪੀਆਂ ਦੇ ਗੁੱਟ ਵੱਢ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਬਾਅਦ ਵਿਚ ਇਹ ਜ਼ਮਾਨਤ ਉਤੇ ਆ ਗਿਆ ਸੀ। ਇਸ ਤੋਂ ਬਾਅਦ ਹੁਣ ਮਾਣਯੋਗ ਅਦਾਲਤ ਵੱਲੋਂ ਇਸ ਵਿਅਕਤੀ ਖਿਲਾਫ ਵਾਰੰਟ ਜਾਰੀ ਹੋਏ ਹਨ, ਜਿਸ ਤੋਂ ਬਾਅਦ ਇਹ ਵਿਅਕਤੀ ਖੁਦ ਢੋਲ ਦੀ ਥਾਪ ਉੱਪਰ ਭੰਗੜਾ ਪਾਉਂਦਾ ਹੋਇਆ ਆਪਣੀ ਗ੍ਰਿਫਤਾਰੀ ਦੇਣ ਥਾਣਾ ਗੇਟ ਹਕੀਮਾਂ ਪਹੁੰਚਿਆ।
ਪੂਰੀ ਵੀਡੀਓ ਦੇਖਣ ਲਈ ਲਿੰਕ ਉਤੇ ਕਲਿਕ ਕਰੋ-
https://www.facebook.com/punjabibulletinworld/videos/376847454712716




































