ਅੰਮ੍ਰਿਤਸਰ : 86 ਲੱਖ ਦੇ ਗੋਲਡ ਸਣੇ ਯਾਤਰੀ ਏਅਰਪੋਰਟ ‘ਤੇ ਗ੍ਰਿਫਤਾਰ, ਸ਼ਰਾਬ ਦੀਆਂ ਬੋਤਲਾਂ ‘ਚ ਰੱਖਿਆ ਸੀ ਸੋਨਾ

0
620

ਅੰਮ੍ਰਿਤਸਰ | ਇਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀ ਕੋਲੋਂ 86.17 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਇਹ ਸੋਨਾ ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਰਾਹੀਂ ਪਹੁੰਚੇ ਯਾਤਰੀ ਕੋਲੋਂ ਬਰਾਮਦ ਕੀਤਾ। ਅਧਿਕਾਰੀਆਂ ਨੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਇਕ ਯਾਤਰੀ ਦੇ ਬੈਗ ਦੀ ਸਕੈਨਿੰਗ ਦੌਰਾਨ ਕੁਝ ਇਹ ਸਭ ਮਿਲਿਆ।

ਇਹ ਸਾਮਾਨ ਸ਼ਰਾਬ ਦੀਆਂ 3 ਬੋਤਲਾਂ ਵਿਚ ਲੁਕਾਏ ਜਾਣ ਬਾਰੇ ਗੱਲ ਸਾਹਮਣੇ ਆਈ ਹੈ। ਜਦੋਂ ਬੋਤਲਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਸੋਨੇ ਦੇ 13 ਬਿਸਕੁਟ ਮਿਲੇ, ਜਿਨ੍ਹਾਂ ਦਾ ਵਜ਼ਨ ਇਕ ਕਿਲੋ 516 ਗ੍ਰਾਮ ਸੀ। ਬਾਜ਼ਾਰ ਵਿਚ ਇਸ ਦੀ ਕੀਮਤ 86 ਲੱਖ 41 ਹਜ਼ਾਰ 200 ਰੁਪਏ ਪਾਈ ਗਈ।