ਅੰਮ੍ਰਿ੍ਤਸਰ| ਅੰਮ੍ਰਿਤਸਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਤਰਨਤਾਰਨ ਦਾ ਇਕ ਮੁੰਡਾ ਜਿਸਨੇ ਅੰਮ੍ਰਿਤਸਰ ਦੀ ਕੁੜੀ ਨੂੰ ਘਰੋਂ ਭਜਾ ਕੇ ਉਸ ਨਾਲ ਵਿਆਹ ਕਰਵਾਇਆ ਸੀ, ਅੱਜ ਉਸਨੇ ਅੰਮ੍ਰਿਤਸਰ ਸ਼ਹਿਰ ਦੇ ਪੈਟਰੋਲ ਪੰਪ ਉਤੇ ਆਈ ਸਾਲੀ ਨੂੰ ਆਪਣੇ ਦੋਸਤਾਂ ਨਾਲ ਰਲ਼ ਕੇ ਬੁਰੀ ਤਰ੍ਹਾਂ ਕੁੱਟਿਆ।
ਜਾਣਕਾਰੀ ਅਨੁੁਸਾਰ ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਭੈਣ ਦਾ ਆਪਣੇ ਪਤੀ ਨਾਲ ਲੜਾਈ-ਝਗੜੇ ਦਾ ਕੇਸ ਚੱਲਦਾ ਹੈ, ਕਿਉਂਕਿ ਇਨ੍ਹਾਂ ਨੇ ਭੱਜ ਕੇ ਵਿਆਹ ਕਰਵਾਇਆ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਜੀਜੇ ਉਸਨੂੰ ਹਰ ਰੋਜ਼ ਤੰਗ ਪਰੇਸ਼ਾਨ ਕਰਦਾ ਹੈ। ਅੱਜ ਉਸਨੇ ਆਪਣੇ ਦੇੋਸਤਾਂ ਨਾਲ ਰਲ਼ ਕੇ ਉਸ ਨਾਲ ਕੁੱਟਮਾਰ ਕੀਤੀ।
ਉਸਨੇ ਅੱਗੇ ਦੱਸਿਆ ਕਿ ਉਸਦਾ ਜੀਜਾ, ਜਿਥੇ ਉਹ ਕੰਮ ਕਰਦੀ ਹੈ, ਉਥੇ ਵੀ ਗੇੜੀਆਂ ਮਾਰਦਾ ਹੈ। ਅੱਜ ਵੀ ਪਹਿਲਾਂ ਉਹ ਉਸਦਾ ਪਿੱਛਾ ਕਰਦਾ ਰਿਹਾ ਤੇ ਫਿਰ ਪੰਪ ਉਤੇ ਆ ਕੇ ਉਸਨੇ ਆਪਣੇ ਦੋਸਤਾਂ ਨਾਲ ਰਲ਼ ਕੇ ਉਸਦੀ ਕੁੱਟਮਾਰ ਕੀਤੀ ਤੇ ਜਾਂਦਾ ਹੋਇਆ ਤੇਜ਼ਾਬ ਪਾਉਣ ਦੀਆਂ ਧਮਕੀਆਂ ਵੀ ਦੇ ਗਿਆ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ
ਵੇਖੋ ਪੂਰੀ ਵੀਡੀਓ-