ਅੰਮ੍ਰਿਤਸਰ : ਦੁਬਈ ਤੋਂ ਆਇਆ 49 ਲੱਖ ਦਾ ਗੈਰ-ਕਾਨੂੰਨੀ ਸੋਨਾ, ਪੇਸਟ ਬਣਾ ਕੇ ਗੁਪਤ ਅੰਗ ‘ਚ ਛੁਪਾ ਕੇ ਲਿਆਂਦੇ 3 ਕੈਪਸੂਲ

0
1228

ਅੰਮ੍ਰਿਤਸਰ| ਕਸਟਮ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਆਪਣੇ ਪ੍ਰਾਈਵੇਟ ਪਾਰਟ ਵਿੱਚ ਛੁਪਾ ਕੇ ਸੋਨਾ ਪੇਸਟ ਦੇ ਰੂਪ ਵਿੱਚ ਲੈ ਕੇ ਆਇਆ ਸੀ, ਤਾਂ ਜੋ ਕਸਟਮ ਦੇ ਬਾਡੀ ਸਕੈਨਰ ਵਿੱਚ ਵੀ ਫੜਿਆ ਨਾ ਜਾ ਸਕੇ।

ਕਸਟਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਯਾਤਰੀ ਦੁਬਈ ਤੋਂ ਪਰਤਿਆ ਸੀ। ਕਸਟਮ ਚੈਕਿੰਗ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ। ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸੋਨੇ ਦੀ ਤਸਕਰੀ ਹੋ ਰਹੀ ਹੈ। ਜਦੋਂ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਗੁਪਤ ਅੰਗ ਵਿੱਚ ਛੁਪਾਏ ਸੋਨੇ ਦੇ 3 ਕੈਪਸੂਲ ਦੀ ਜਾਣਕਾਰੀ ਦਿੱਤੀ।

ਜਦੋਂ ਕਸਟਮ ਵਿਭਾਗ ਨੇ ਉਸ ਦੇ ਪ੍ਰਾਈਵੇਟ ਪਾਰਟ ਵਿੱਚੋਂ ਸੋਨੇ ਦੀ ਪੇਸਟ ਬਰਾਮਦ ਕੀਤੀ ਤਾਂ ਉਸ ਦਾ ਭਾਰ 1.183 ਕਿਲੋ ਸੀ। ਇਸ ਨੂੰ ਸ਼ੁੱਧ ਸੋਨੇ ਵਿੱਚ ਬਦਲ ਦਿੱਤਾ ਗਿਆ, ਜਿਸਦਾ ਕੁੱਲ ਵਜ਼ਨ 844.80 ਗ੍ਰਾਮ ਹੋਇਆ। ਇਸ ਦੀ ਅੰਤਰਰਾਸ਼ਟਰੀ ਕੀਮਤ 49.94 ਲੱਖ ਰੁਪਏ ਦੱਸੀ ਗਈ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ