ਅੰਮ੍ਰਿਤਸਰ । ਮਾਮਲਾ ਅੰਮ੍ਰਿਤਸਰ ਦੇ ਖਾਲਸਾ ਨਗਰ ਤਰਨਤਾਰਨ ਰੋਡ ਦਾ ਹੈ, ਜਿਥੋਂ ਦੇ 23 ਸਾਲਾ ਨੌਜਵਾਨ ਅਸ਼ਵਨੀ ਕੁਮਾਰ ਦੀ ਅੱਜ ਇਲਾਕੇ ਦੇ 6 ਬਦਮਾਸ਼ਾਂ ਵਲੋਂ ਦਾਤਰ ਤੇ ਕਿਰਪਾਨਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦੇ ਪਰਿਵਾਰਕ ਮੈਬਰਾਂ ਵਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਮ੍ਰਿਤਕ ਦੀ ਭੈਣ ਅਤੇ ਪਿਤਾ ਨੇ ਦੱਸਿਆ ਕਿ ਸਾਡੇ ਮੁੰਡੇ ਅਸ਼ਵਨੀ ਕੁਮਾਰ (23 ਸਾਲ) ਨੂੰ ਰੰਜਿਸ਼ਨ ਇਲਾਕੇ ਵਿਚ ਨਸ਼ਾ ਵੇਚਣ ਵਾਲੇ ਲੱਕੀ ਵਲੋਂ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਦਾਤਰ ਅਤੇ ਕਿਰਪਾਨਾਂ ਮਾਰ ਕੇ ਕਤਲ ਕਰ ਦਿੱਤਾ ਹੈ। ਪਹਿਲਾਂ ਪ੍ਰੇਮ ਪ੍ਰਸੰਗਾਂ ਦੇ ਚਲਦੇ ਇਸਨੇ ਸਾਡੀ ਬੇਟੀ ਨੂੰ ਜਹਿਰ ਦੇ ਕੇ ਮਾਰਿਆ ਅਤੇ ਹੁਣ ਸਾਡੇ ਬੇਟੇ ਦਾ ਦਿਨ-ਦਿਹਾੜੇ ਕਤਲ ਕਰਕੇ ਸਾਡਾ ਪਰਿਵਾਰ ਖਤਮ ਕੀਤਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜਿਸਦੇ ਚਲਦੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।