ਅੰਮ੍ਰਿਤਸਰ | ਪੀਐਨ਼ਡੀਟੀ ਦੀ ਟੀਮ ਨੇ ਭਰੂਣ ਲਿੰਗ ਜਾਂਚ ਦਾ ਪਰਦਾਫਾਸ਼ ਕਰਦਿਆਂ ਗੌਰਵ ਅਲਟਰਾਸਾਊਂਡ ਸੈਂਟਰ ਅੰਮ੍ਰਿਤਸਰ ਤੋਂ ਦੋ ਐਮਬੀਬੀਐਸ ਡਾਕਟਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਡਾਕਟਰ ਗੌਰਵ ਅਤੇ ਡਾਕਟਰ ਸੁਭਾਸ਼ ਸ਼ਾਮਲ ਹਨ। ਟੀਮ ਦੀ ਛਾਪੇਮਾਰੀ ਦੌਰਾਨ ਇਕ ਡਾਕਟਰ ਨੂੰ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਸਿਰਸਾ ਦੇ ਪੀ.ਐਨ.ਡੀ.ਟੀ ਇੰਚਾਰਜ ਡਾ: ਦੀਪਕ ਕੰਬੋਜ ਨੇ ਦੱਸਿਆ ਕਿ ਅਲਟਰਾਸਾਊਂਡ ਰਾਹੀਂ ਭਰੂਣ ਲਿੰਗ ਜਾਂਚ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ। ਸ਼ਿਕਾਇਤ ਮਿਲਣ ‘ਤੇ ਸਿਰਸਾ ਦੇ ਅਧਿਕਾਰੀਆਂ ਨੇ ਅੰਬਾਲਾ ਦੇ ਸਿਹਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਛਾਪੇਮਾਰੀ ਕਰਨ ਲਈ ਟੀਮ ਤਿਆਰ ਕੀਤੀ। ਸਿਰਸਾ ਦੇ ਤਿੰਨ ਮੈਂਬਰ ਟੀਮ ਵਿੱਚ ਸ਼ਾਮਲ ਹੋਏ। ਟੀਮ ਵੱਲੋਂ ਇੱਕ ਡਿਕੋਏ ਤਿਆਰ ਕੀਤਾ ਗਿਆ ਸੀ।