ਅੰਮ੍ਰਿਤਸਰ : ਸਬਜ਼ੀ ਦੀ ਦੁਕਾਨ ਲਗਾਉਣ ਵਾਲੇ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ, ਪਿਓ ਦੀ ਮੌਤ, ਪੁੱਤ ਗੰਭੀਰ

0
1145

ਅੰਮ੍ਰਿਤਸਰ, 7 ਦਸੰਬਰ| ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਲਾਕਾ ਜੰਡਿਆਲਾ ਗੁਰੂ ਦੇ ਘਾਹ ਮੰਡੀ ਦੇ ਇਲਾਕੇ ਦਾ ਹੈ, ਜਿਥੇ ਅੱਜ ਕੁਝ ਵਿਅਕਤੀਆ ਵਲੋਂ ਸਬਜ਼ੀ ਵੇਚਣ ਵਾਲੇ ਪਿਓ-ਪੁੱਤਰ ‘ਤੇ ਗੋਲੀਆਂ ਚੱਲੀਆਂ ਹਨ, ਜਿਸ ਵਿਚ ਪਿਤਾ ਲਛਮਣ ਦਾਸ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਅਤੇ ਪੁੱਤਰ ਚਮਨ ਲਾਲ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਿਲ ਹੈ।

ਇਸ ਸੰਬੰਧੀ ਜੰਡਿਆਲਾ ਦੇ ਡੀਐਸਪੀ ਜੀਐਸ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਘਾਹ ਮੰਡੀ ਇਲਾਕੇ ਵਿਚ ਸਬਜ਼ੀ ਵੇਚਣ ਵਾਲੇ ਪਿਓ-ਪੁੱਤ ਲਛਮਣ ਦਾਸ ਅਤੇ ਚਮਨ ਲਾਲ ਦੇ ਗੋਲੀ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਿਸ ਵਿਚ ਪਤਾ ਲੱਗਾ ਕਿ ਇਨ੍ਹਾਂ ਨਾਲ ਅੱਡੇ ‘ਤੇ ਕੁਝ ਨੌਜਵਾਨਾਂ ਦਾ ਝਗੜਾ ਹੋਇਆ ਸੀ, ਜਿਸ ਵਿਚ ਹੱਥੋ ਪਾਈ ਹੋਣ ‘ਤੇ ਦੂਜੀ ਧਿਰ ਵਲੋਂ ਇਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲ਼ੀਆਂ ਮਾਰੀਆਂ ਗਈਆਂ, ਜਿਸ ਵਿਚ ਦੋਵੇਂ ਪਿਓ-ਪੁੱਤ ਦੇ ਗੋਲੀ ਲੱਗੀ ਹੈ। ਜਿਸ ਨਾਲ ਪਿਤਾ ਲਛਮਣ ਦਾਸ ਦੀ ਮੌਤ ਹੋ ਗਈ ਹੈ।

ਡੀਐਸਪੀ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਕਰ ਰਹੀ ਹੈ। ਜਲਦੀ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।