ਅੰਮ੍ਰਿਤਸਰ: ਪਿੰਡ ਛਿੱਡਣ ’ਚ ਐਕਸਾਈਜ਼ ਵਿਭਾਗ ਦੀ ਛਾਪੇਮਾਰੀ, 1700 ਲੀਟਰ ਲਾਵਾਰਿਸ ਲਾਹਣ ਬਰਾਮਦ

0
5

ਪੰਜਾਬ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਕਾਰਵਾਈ ਕਰਦਿਆਂ ਐਕਸਾਈਜ਼ ਵਿਭਾਗ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਛਿੱਡਣ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪਿੰਡ ਦੀਆਂ ਵੱਖ-ਵੱਖ ਥਾਵਾਂ ਤੋਂ 1700 ਲੀਟਰ ਲਾਵਾਰਿਸ ਲਾਹਣ ਬਰਾਮਦ ਕੀਤੀ ਗਈ। ਵਿਭਾਗ ਦੀ ਟੀਮ ਨੇ ਬਰਾਮਦ ਕੀਤੀ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।

ਜਾਣਕਾਰੀ ਅਨੁਸਾਰ, ਇਹ ਕਾਰਵਾਈ ਹਲਕਾ ਰਾਜਾਸਾਂਸੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿੱਚ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਐਕਸਾਈਜ਼ ਵਿਭਾਗ ਵੱਲੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

1700 ਲੀਟਰ ਲਾਹਣ ਮੌਕੇ ’ਤੇ ਕੀਤੀ ਨਸ਼ਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਪਿੰਡ ਛਿੱਡਣ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 1700 ਲੀਟਰ ਲਾਵਾਰਿਸ ਲਾਹਣ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਵਿਭਾਗ ਦੀ ਟੀਮ ਰਹੀ ਮੌਜੂਦ

ਇਸ ਕਾਰਵਾਈ ਦੌਰਾਨ ਏਐੱਸਆਈ ਪ੍ਰਵੇਸ਼ ਮਸੀਹ, ਏਐੱਸਆਈ ਬਿਕਰਮਜੀਤ ਸਿੰਘ, ਏਐੱਸਆਈ ਸਰਦੂਲ ਸਿੰਘ, ਐੱਚਸੀ ਬਲਦੇਵ ਸਿੰਘ, ਐੱਚਸੀ ਸ਼ਰਨਬੀਰ ਸਿੰਘ ਸੰਧੂ, ਐੱਮਡੀ ਤੇਜੀ, ਬਾਊ ਜੀ, ਐੱਮ ਜਤਿੰਦਰ ਸਿੰਘ ਦਿਓਲ, ਠੇਕਾ ਇੰਚਾਰਜ ਮਾਜੂ ਚੋਗਾਵਾਂ, ਗੁਰਮੀਤ ਸਿੰਘ ਰਾਣਾ ਅਤੇ ਅਰਸ਼ ਸਮੇਤ ਹੋਰ ਵਿਅਕਤੀ ਮੌਜੂਦ ਸਨ।

ਐਕਸਾਈਜ਼ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਕਾਰਵਾਈ ਜਾਰੀ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।