ਅੰਮ੍ਰਿਤਸਰ : ਪਾਦਰੀ ਤੋਂ ਪਰੇਸ਼ਾਨ ਸਿੱਖ SGPC ਕੋਲ ਪਹੁੰਚਿਆ, ਕਿਹਾ- ਪਤਨੀ ਤੇ ਬੱਚਿਆਂ ਨੂੰ ਗੁੰਮਰਾਹ ਕਰਕੇ ਬਣਾ ਰਿਹਾ ਸਿੱਖੀ ਛੱਡਣ ਦਾ ਦਬਾਅ

0
925

ਅੰਮ੍ਰਿਤਸਰ । ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਸਿੱਖ ਆਪਣੀ ਪਤਨੀ ਅਤੇ ਬੱਚੇ ਨੂੰ ਪਾਦਰੀ ਤੋਂ ਛੁਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਕੋਲ ਪਹੁੰਚਿਆ ਹੈ। ਪਾਦਰੀ ਉਸਦੀ ਪਤਨੀ ਅਤੇ ਬੱਚਿਆਂ ਨੂੰ ਛੱਡਣ ਦੇ ਬਦਲੇ ਸਿੱਖ ਧਰਮ ਛੱਡ ਈਸਾਈ ਧਰਮ ਅਪਣਾਉਣ ਲਈ ਮਜਬੂਰ ਕਰ ਰਿਹਾ ਹੈ । ਇਸ ਤੋਂ ਦੁਖੀ ਵਿਅਕਤੀ ਨੇ ਇਸਦੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਦਫ਼ਤਰ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਸੌਂਪੀ ਹੈ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਜ਼ਾਰ ਅੱਬਲਵਾਈਆਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਘਰ ਵਿੱਚ ਕੋਈ ਪ੍ਰੇਸ਼ਾਨੀ ਚੱਲ ਰਹੀ ਸੀ । ਇਸ ਦੌਰਾਨ ਉਸ ਦੀ ਪਤਨੀ ਇੱਕ ਪਾਦਰੀ ਦੇ ਬਹਿਕਾਵੇ ਵਿੱਚ ਆ ਗਈ। ਪਤਨੀ ਨੇ ਉਸ ਨੂੰ ਕਈ ਵਾਰ ਈਸਾਈ ਧਰਮ ਅਪਣਾਉਣ ਲਈ ਕਿਹਾ ਅਤੇ ਪਾਦਰੀ ਨੇ ਵੀ ਉਸ ‘ਤੇ ਈਸਾਈ ਧਰਮ ਅਪਨਾਉਣ ਦਾ ਦਬਾਅ ਬਣਾਇਆ, ਪਰ ਉਸ ਨੇ ਇਨਕਾਰ ਕਰ ਦਿੱਤਾ । ਇਸ ਤੋਂ ਬਾਅਦ ਬਹਿਕਾਵੇ ਵਿੱਚ ਆ ਕੇ ਪਤਨੀ ਘਰੋਂ ਪੈਸੇ ਅਤੇ ਗਹਿਣੇ ਲੈ ਕੇ ਜਾ ਚੁੱਕੀ ਹੈ।

ਕੁਲਦੀਪ ਨੇ ਦੱਸਿਆ ਕਿ ਦੋਸ਼ੀ ਕਿਸੇ ਵੀ ਚਰਚ ਦਾ ਪਾਦਰੀ ਨਹੀਂ ਹੈ । ਉਸ ਨੇ ਘਰ ਵਿੱਚ ਹੀ ਧਰਮ ਪਰਿਵਰਤਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਉਹ ਕਈ ਵਾਰ ਪਾਦਰੀ ਕੋਲ ਗਿਆ ਅਤੇ ਆਪਣੀ ਪਤਨੀ ਅਤੇ ਬੱਚੇ ਨੂੰ ਵਾਪਸ ਕਰਨ ਲਈ ਕਿਹਾ, ਪਰ ਪਾਦਰੀ ਉਸਦੀ ਪਤਨੀ ਅਤੇ ਬੱਚੇ ਨੂੰ ਨਹੀਂ ਛੱਡ ਰਿਹਾ । ਕੁਲਦੀਪ ਨੇ ਦੱਸਿਆ ਕਿ ਪਾਦਰੀ ਉਸ ‘ਤੇ ਈਸਾਈ ਧਰਮ ਅਪਣਾਉਣ ਲਈ ਦਬਾਅ ਪਾ ਰਿਹਾ ਹੈ । ਉਹ ਉਸਦੀ ਪਤਨੀ ਅਤੇ ਬੱਚੇ ਨੂੰ ਉਦੋਂ ਹੀ ਛੱਡੇਗਾ, ਜਦੋਂ ਉਹ ਈਸਾਈ ਧਰਮ ਕਬੂਲ ਲਵੇਗਾ । ਉਹ ਉਸ ਨੂੰ ਪਵਿੱਤਰ ਪਾਣੀ ਵਿੱਚ ਡੁਬੋ ਕੇ ਈਸਾਈ ਧਰਮ ਕਬੂਲਣ ਲਈ ਕਹਿ ਰਿਹਾ ਹੈ । ਜਦੋਂ ਕੋਈ ਰਸਤਾ ਨਾ ਦਿਖਾਈ ਦਿੱਤਾ ਤਾਂ ਉਹ ਹੁਣ SGPC ਕੋਲ ਪਹੁੰਚਿਆ ਹੈ।