ਅੰਮ੍ਰਿਤਸਰ : ਹੋਟਲ ‘ਚ ਫਟਿਆ ਸਿਲੰਡਰ, ਧਮਾਕੇ ਦੀ ਆਵਾਜ਼ ਨਾਲ ਲੋਕ ਸਹਿਮੇ, 3 ਝੁਲਸੇ

0
872

ਅੰਮ੍ਰਿਤਸਰ | ਇਥੋਂ ਦੇ 5 ਸਟਾਰ ਹੋਟਲ ਵਿਚ ਇਕ ਵੱਡਾ ਹਾਦਸਾ ਹੋਇਆ। ਹੋਟਲ ਦੇ ਕਿਚਨ ਵਿਚ ਸਿਲੰਡਰ ਫੱਟ ਗਿਆ। 3 ਕਰਮਚਾਰੀ ਝੁਲਸ ਗਏ। ਫਿਲਹਾਲ ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹੋਟਲ ਦੇ ਸਾਹਮਣੇ 5 ਸਟਾਰ ਹੋਟਲ ਵਿਚ ਹਾਦਸਾ ਹੋਇਆ। ਧਮਾਕੇ ਦੀ ਆਵਾਜ਼ ਨਾਲ ਸਾਰੇ ਸਹਿਮ ਗਏ। ਸਟਾਫ ਕਿਚਨ ਵੱਲ ਭੱਜਿਆ ਤਾਂ ਪਤਾ ਲੱਗਾ ਸਿਲੰਡਰ ਫਟਿਆ ਹੈ। ਹਾਦਸਾ ਬਹੁਤ ਭਿਆਨਕ ਸੀ। ਕਿਚਨ ਵਿਚ ਕੱਚ ਦਾ ਸਾਮਨ ਅਤੇ ਟਾਈਲਾਂ ਟੁੱਟ ਗਈਆਂ। ਝੁਲਸੇ ਕਰਮਚਾਰੀਆਂ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਤਿੰਨਾਂ ਦੀ ਹਾਲਤ ਠੀਕ ਹੈ। ਤਿੰਨਾਂ ਦੇ ਹੱਥ ਅਤੇ ਫੇਸ ਝੁਲਸੇ ਹਨ।