ਅੰਮ੍ਰਿਤਸਰ : ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਟਕਰਾਅ, ਪ੍ਰਧਾਨ ਦੇ ਘਰ ‘ਤੇ ਇੱਟਾਂ ਨਾਲ ਹਮਲਾ, ਗੁਰੂਘਰ ਦੇ ਆਲੇ-ਦੁਆਲੇ ਲੱਗੀ ਧਾਰਾ 144

0
568

ਅੰਮ੍ਰਿਤਸਰ | ਪਿੰਡ ਕੁਹਾਲੀ ਵਿਖੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਪ੍ਰਧਾਨ ਦੇ ਘਰ ‘ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਗੁਰਦੁਆਰਾ ਸਾਹਿਬ ਜਾਗੋ ਸ਼ਹੀਦ ਦਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਗੁਰਦੁਆਰੇ ਦੇ ਆਸੇ-ਪਾਸੇ ਪੁਲਿਸ ਵੱਲੋਂ ਧਾਰਾ 144 ਲਗਾ ਦਿੱਤੀ ਗਈ ਹੈ।

ਰਾਤ ਨੂੰ ਦੂਜੀ ਧਿਰ ਨੇ ਸੁਰਿੰਦਰ ਸਿੰਘ ਦੇ ਘਰ ‘ਤੇ ਇੱਟਾਂ ਮਾਰੀਆਂ। ਸੁਰਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਨੇ 8 ਲੋਕ ਨਾਮਜ਼ਦ ਕੀਤੇ ਹਨ। ਪੁਲਿਸ ਮੁਤਾਬਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਦੇ ਘਰ ‘ਤੇ ਦੂਜੀ ਧਿਰ ਨੇ ਹਮਲਾ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਰਦੁਆਰਾ ਸਾਹਿਬ ਤੋਂ ਗੋਲਕ ਚੋਰੀ ਹੋਈ ਸੀ। ਸੁਰਿੰਦਰ ਇਸ ਮਾਮਲੇ ਨੂੰ ਮੀਡੀਆ ਸਾਹਮਣੇ ਲੈ ਕੇ ਆਇਆ ਸੀ। ਇਸ ਕਰਕੇ ਦੂਜੀ ਧਿਰ ਉਸ ਦਾ ਵਿਰੋਧ ਕਰ ਰਹੀ ਸੀ।