ਅੰਮ੍ਰਿਤਸਰ| ਅੰਮ੍ਰਿਤਸਰ ਤੋਂ ਇਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਮਹਿਤਾ ਵਿਚ ਇਕ 22 ਸਾਲਾ ਨੌਜਵਾਨ ਦਾ ਪਿੰਡ ਦੀ ਮਸੀਤ ਨੇੜੇ ਹੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਮਹਿਤਾ ਪਿੰਡ ਦੇ 22 ਸਾਲਾ ਮੁੰਡੇ ਨੇ ਅਮਰੀਕਾ ਜਾਣ ਲਈ ਪਿੰਡ ਦੇ ਹੀ ਇਕ ਯੋਧਾ ਨਾਂ ਦੇ ਏਜੰਟ ਨੂੰ 20 ਲੱਖ ਰੁਪਏ ਦਿੱਤੇ ਸਨ। ਕਾਫੀ ਦੇਰ ਤੋਂ ਮੁੰਡੇ ਨੂੰ ਬਾਹਰ ਭੇਜਣ ਲਈ ਲਾਰੇ ਲਾਏ ਜਾ ਰਹੇ ਸਨ। ਅੱਕ ਕੇ ਮੁੰਡੇ ਨੇ ਪੈਸੇ ਮੰਗੇ ਤਾਂ ਉਸਦੀ ਗੋਲ਼ੀਆਂ ਮਰਵਾ ਕੇ ਕਤਲ ਕਰ ਦਿੱਤਾ ਗਿਆ।
ਵੇਖੋ ਪੂਰੀ ਵੀਡੀਓ-
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)