ਅੰਮ੍ਰਿਤਸਰ : ਘਰ ਵਾਲੀ ਦਾ ਕ.ਤਲ ਕਰਕੇ ਲਾਸ਼ ਕਮਰੇ ‘ਚ ਰੱਖੀ, ਬਾਹਰੋਂ ਜਿੰਦਰਾ ਲਾ ਕੇ ਆਪ ਚਲਾ ਗਿਆ ਕੰਮ ‘ਤੇ

0
403

ਚੌਂਕ ਮਹਿਤਾ| ਇਕ ਪਤੀ ਨੇ ਪਤਨੀ ਦਾ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੀ ਜਾਣਕਾਰੀ ਥਾਣਾ ਸਦਰ ਦੇ ਐੱਸ.ਐੱਚ.ਓ. ਮਹਿਤਾ ਲਵਪ੍ਰੀਤ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਮਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮਹਿਤਾ ਨੇ ਆਪਣੀ ਪਤਨੀ ਪਵਨਦੀਪ ਕੌਰ ਨਾਲ ਝਗੜਾ ਹੋਇਆ ਸੀ। ਇਸ ਦੌਰਾਨ ਉਸ ਨੇ ਆਪਣੀ ਪਤਨੀ ਪਵਨਦੀਪ ਕੌਰ ਦਾ ਕਤਲ ਕਰ ਦਿੱਤਾ ਅਤੇ ਅਗਲੀ ਸਵੇਰ ਲਾਸ਼ ਨੂੰ ਅੰਦਰ ਰੱਖ ਕੇ ਬਾਹਰੋਂ ਤਾਲਾ ਲਗਾ ਕੇ ਕੰਮ ‘ਤੇ ਚਲਾ ਗਿਆ।

ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਹਿਤਾ ਦੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਦੋਸ਼ੀ ਅਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।