ਅੰਮ੍ਰਿਤਸਰ : ਦੁਸਹਿਰਾ ਦੇਖਣ ਗਏ ਨੌਜਵਾਨ ਦਾ ਉਸ ਦੇ ਯਾਰਾਂ ਨੇ ਹੀ ਕਿਰਚਾਂ ਮਾਰ ਕੇ ਕੀਤਾ ਸੀ ਕਤਲ, 5 ਦੋਸਤ ਨਾਮਜ਼ਦ, ਇਕ ਕਾਬੂ, ਬਾਕੀ ਫਰਾਰ

0
1291

ਅੰਮ੍ਰਿਤਸਰ, 25 ਅਕਤੂਬਰ| ਬੀਤੀ ਰਾਤ ਦੁਸਹਿਰਾ ਦੇਖਣ ਗਏ ਨੌਜਵਾਨ ਦਾ ਉਸ ਦੇ ਯਾਰਾਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਇਸ ਮੌਕੇ ਇਲਾਕ਼ੇ ਦੇ ਲੋਕਾਂ ਨੇ ਮੀਡੀਆ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਨੌਜਵਾਨ ਮ੍ਰਿਤਕ ਲੜਕਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਦੁਸਹਿਰਾ ਵੇਖਣ ਦੇ ਲਈ ਗਿਆ ਸੀ ਤੇ ਵਾਪਸੀ ‘ਤੇ ਉਸਦੇ ਯਾਰਾਂ ਨੇ ਹੀ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਵਾਲੇ ਯਾਰਾਂ ਦੋਸਤਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ। ਕਤਲ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਉਹਨਾਂ ਕਿਹਾ ਕਿ ਜੋ ਵੀ ਦੋਸ਼ੀਆਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ
ਉੱਥੇ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ।ਰੰਜਿਸ਼ ਦੇ ਚਲਦੇ ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਪੰਜ ਦੇ ਕਰੀਬ ਦੋਸ਼ੀ ਇਸ ਵਿੱਚ ਨਾਮਜ਼ਦ ਹਨ, ਜਿਨਾਂ ਵਿੱਚੋਂ ਇੱਕ ਨੂੰ ਕਾਬੂ ਕੀਤਾ ਗਿਆ ਹੈ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।