ਅੰਮ੍ਰਿਤਸਰ| ਕੱਲ ਦੇਰ ਰਾਤ ਮੋਟਰਸਾਈਕਲ ਸਾਈਡ ਤੇ ਲਗਾਉਣ ਨੂੰ ਲੈ ਕੇ ਹੋਈ ਤਕਰਾਰ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਮਾਮਲਾ ਅੰਮ੍ਰਿਤਸਰ ਦੀ ਖਜਾਨੇ ਵਾਲ਼ੇ ਗੇਟ ਦੇ ਵਰਿਆਮ ਸਿੰਘ ਕਾਲੋਨੀ ਦਾ ਹੈ ਜਿੱਥੇ ਦੇਰ ਰਾਤ ਇਕ ਨੌਜਵਾਨ ਵੱਲੋਂ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਹੋਇਆ ਸੀ ਕਿ ਕਾਰ ਵਿੱਚ ਨੌਜਵਾਨ ਆਏ ਤੇ ਮੋਟਰਸਾਇਕਲ ਪਰੇ ਕਰਨ ਨੂੰ ਕਿਹਾ ਗਿਆ, ਜਿਸਦੇ ਚਲਦੇ ਮ੍ਰਿਤਕ ਨੌਜਵਾਨ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਜਿਸਦਾ ਨਾਂ ਬਲਵਿੰਦਰ ਸਿੰਘ ਸੀ, ਉਹ ਅੰਦਰੋਂ ਮੋਟਰਸਾਇਕਲ ਦੀ ਚਾਬੀ ਲੈਣ ਲਈ ਗਿਆ ਤੇ ਇੰਨੇ ਵਿਚ ਕਾਰ ਸਵਾਰ ਨੌਜਵਾਨਾਂ ਵੱਲੋਂ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਲੋਕਾਂ ਨੇ ਸ਼ਾਂਤ ਕਰਵਾ ਕੇ ਕਾਰ ਸਵਾਰਾਂ ਨੂੰ ਉਥੋਂ ਭੇਜ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਕਾਰ ਸਵਾਰ ਕੁਝ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਸਾਡੇ ਘਰ ਪੁੱਜਾ ਤੇ ਮੇਰੇ ਭਰਾ ਬਲਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ। ਉਸਦੇ ਸਿਰ ਉਤੇ ਬੋਤਲਾਂ ਤੇ ਰਾਡਾਂ ਨਾਲ ਹਮਲਾ ਕੀਤਾ ਗਿਆ, ਜਿਸਦੇ ਚਲਦੇ ਮੇਰੇ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੱਲ ਮੋਟਰਸਾਇਕਲ ਸਾਈਡ ਤੇ ਕਰਨ ਨੂੰ ਲੈ ਕੇ ਦੋ ਨੌਜਵਾਨਾਂ ਵਿੱਚ ਤਕਰਾਰ ਹੋ ਗਈ। ਜਿਸਦੇ ਚਲਦੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਸੱਤ ਨੌਜਵਾਨਾਂ ਦੇ ਉੱਤੇ ਬਾਈ ਨੇਮ ਮਾਮਲਾ ਦਰਜ ਕਰ ਦਿੱਤਾ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਨੌਜਵਾਨ ਫਰਾਰ ਹਨ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।